ਕਾਬੁਲ (ਏ. ਐੱਨ. ਆਈ.)- ਅਫ਼ਗਾਨਿਸਤਾਨ ਦੀ ਤੰਗਹਾਲੀ ਦਾ ਸਕੰਟ ਵਧਦਾ ਹੀ ਜਾ ਰਿਹਾ ਹੈ। ਅਫ਼ਗਾਨਿਸਤਾਨ ਦੀ ਸੱਤਾ ’ਤੇ ਬੀਤੇ ਸਾਲ ਅਗਸਤ ’ਚ ਤਾਲਿਬਾਨ ਕਾਬਿਜ਼ ਹੋਇਆ ਸੀ ਅਤੇ ਤਾਲਿਬਾਨ ਨੇ ਅੰਤਰਿਮ ਸਰਕਾਰ ਗਠਿਤ ਕੀਤੀ ਸੀ, ਪਰ ਇਸ ਅੰਤਰਿਮ ਸਰਕਾਰ ਦੇ ਗਠਿਤ ਹੋਣ ਤੋਂ ਬਾਅਦ ਅਫ਼ਗਾਨਿਸਤਾਨ ਦੀ ਆਰਥਿਕ ਤੰਗੀ ਗਹਿਰਾ ਗਈ ਹੈ।
ਇਹ ਵੀ ਪੜ੍ਹੋ: ਬੋਰਿਸ ਜਾਨਸਨ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ ਵਧਿਆ ਦਬਾਅ
ਮੀਡੀਆ ਰਿਪੋਰਟ ਦੇ ਮੁਤਾਬਿਕ ਅਫ਼ਗਾਨਿਸਤਾਨ ’ਚ ਵਧੀ ਆਰਥਿਕ ਤੰਗੀ ਕਾਰਨ ਦੇਸ਼ ਦੀਆਂ 50 ਫ਼ੀਸਦੀ ਫੈਕਟਰੀਆਂ ਬੰਦ ਹੋ ਗਈਆਂ ਹਨ ਅਤੇ ਇਨ੍ਹਾਂ ਫੈਕਟਰੀਆਂ ’ਚ ਹੋਣ ਵਾਲਾ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਵਜ੍ਹਾ ਨਾਲ ਇਕ ਪਾਸੇ ਜਿਥੇ ਕਈ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਦੇ ਸੰਕਟ ਵਧਣ ਲੱਗੇ ਹਨ ਤਾਂ ਉਥੇ ਦੂਜੇ ਪਾਸੇ ਵੱਡੀ ਗਿਣਤੀ ’ਚ ਅਫ਼ਗਾਨਿਸਤਾਨੀ ਨੌਜਵਾਨ ਬੇਰੋਜ਼ਗਾਰ ਹੋ ਗਏ ਹਨ।
ਇਹ ਵੀ ਪੜ੍ਹੋ: ਅਮਰੀਕਾ ’ਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਡਰਾਈਵਰ ਦਾ ਬਿਆਨ ਆਇਆ ਸਾਹਮਣੇ
ਉਜਬੇਕਿਸਤਾਨ ਨੇ ਕੀਤੀ ਬਿਜਲੀ ’ਚ ਕਟੌਤੀ
ਅਫ਼ਗਾਨਿਸਤਾਨ ਆਪਣੀ ਬਿਜਲੀ ਦੀ ਮੰਗ ਲੈ ਕੇ ਪੂਰੀ ਤਰ੍ਹਾਂ ਨਾਲ ਸੈਂਟਰਲ ਏਸ਼ੀਆਈ ਦੇਸ਼ਾਂ ’ਤੇ ਨਿਰਭਰ ਹੈ। ਬੀਤੇ ਦਿਨੀਂ ਉਜਬੇਕਿਸਤਾਨ ਨੇ ਅਫ਼ਗਾਨਿਸਤਾਨ ਦੀ ਬਿਜਲੀ ਵਿਚ 50 ਫ਼ੀਸਦੀ ਕਟੌਤੀ ਕਰ ਦਿੱਤੀ ਸੀ, ਜਿਸ ਕਾਰਨ ਕਾਬੁਲ ਸਮੇਤ ਕਈ ਸ਼ਹਿਰਾਂ ਦੀ ਬਿਜਲੀ ਗੁਲ ਹੋ ਗਈ ਸੀ ਅਤੇ ਸ਼ਹਿਰ ਹਨੇਰੇ ਵਿਚ ਡੁੱਬ ਗਏ ਸਨ। ਹਾਲਾਂਕਿ ਅਫ਼ਗਾਨਿਸਤਾਨ ਨੇ ਇਸ ਨੂੰ ਤਕਨੀਕੀ ਕਾਰਨ ਦੱਸਿਆ ਸੀ।
ਇਹ ਵੀ ਪੜ੍ਹੋ: ਪਾਕਿਸਤਾਨ 'ਚ 7 ਮਹੀਨਿਆਂ ਦੇ ਬੱਚੇ ਉੱਤੇ ਕੇਸ ਦਰਜ, SHO ਸਸਪੈਂਡ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪ੍ਰਿੰਸ ਐਂਡਰਿਊ ਨੂੰ ਵੱਡਾ ਝਟਕਾ, 'ਫ਼ੌਜੀ ਅਹੁਦਾ ਅਤੇ ਸ਼ਾਹੀ ਸਰਪ੍ਰਸਤੀ' ਖ਼ਤਮ
NEXT STORY