ਜਲਾਲਾਬਾਦ- ਅਫਗਾਨ ਵਪਾਰੀਆਂ ਨੇ ਭਵਿੱਖ ਵਿਚ ਪਾਕਿਸਤਾਨੀ ਰੁਪਏ ਵਿਚ ਦੋ-ਪੱਖੀ ਵਪਾਰ ਕਰਨ ਦੀ ਪਾਕਿਸਤਾਨ ਦੀ ਮੰਗ ਖਾਰਿਜ਼ ਕਰ ਦਿੱਤੀ ਹੈ। ਪਿਛਲੇ ਦਿਨੀਂ ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਰੀਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਫਗਾਨਿਸਤਾਨ ਤੋਂ ਪਾਕਿਸਤਾਨੀ ਰੁਪਏ ਵਿਚ ਲੈਣ-ਦੇਣ ਕਰੇਗਾ।
ਇਨ੍ਹਾਂ ਰਿਪੋਰਟਾਂ ਤੋਂ ਬਾਅਦ ਅਫਾਗਨ ਕਾਰੋਬਾਰੀਆਂ ਨੇ ‘ਅਫਗਾਨੀ ਸਾਡੀ ਰਾਸ਼ਟਰੀ ਪਛਾਣ’ ਸਿਰਲੇਖ ਨਾਲ ਇਕ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ। ਜ਼ਿਆਦਾਤਰ ਸੋਸ਼ਲ ਮੀਡੀਆ ਯੂਜਰ ਨੇ ਨਾਅਰੇ ਸਾਂਝੇ ਕੀਤੇ ਕਿ ‘ਅਸੀਂ ਅਫਗਾਨਿਸਤਾਨ ਦੇ ਨਿਵਾਸੀ ਹਾਂ, ਅਫਗਾਨੀ ਸਾਡੀ ਰਾਸ਼ਟਰੀ ਪਛਾਣ ਹੈ’ ਅਤੇ ‘ਅਫਗਾਨੀ ਮੁਦਰਾ ਦਾ ਉਪਯੋਗ ਕਰਨਾ ਸਾਡੀ ਰਾਸ਼ਟਰੀ ਜ਼ਿੰਮੇਵਾਰੀ ਹੈ।’ ਸੋਸ਼ਲ ਮੀਡੀਆ ਯੂਜਰ ਅਬਦੁੱਲ ਕਰੀਮ ਨੇ ਇਕ ਟਵੀਟ ਵਿਚ ਕਿਹਾ ਕਿ ਮੈਂ ਆਪਣਾ ਦੇਸ਼ ਖੁਦ ਬਣਾਂਵਾਗਾ, ਇਸ ਲਈ ਮੈਂ ਆਪਣੇ ਦੇਸ਼ ਦੀ ਮੁਦਰਾ ਦੀ ਵਰਤੋਂ ਕਰਾਂਗਾ। ਅਫਗਾਨਿਸਤਾਨ ਵਿਚ ਹਰ ਲੈਣ-ਦੇਣ ਅਫਗਾਨੀ ਮੁਦਰਾ ਵਿਚ ਹੋਣਾ ਚਾਹੀਦਾ ਹੈ। ਤਾਲਿਬਾਨ ਸਮਰਥਕ ਅਫਗਾਨ ਸ਼ੇਖ ਅਬਦੁੱਲ ਹਮੀਦ ਹੱਮਾਸੀ ਨੇ ਕਿਹਾ ਕਿ ਜੇਕਰ ਕੋਈ ਰਾਸ਼ਟਰੀ ਪਛਾਣ ਅਤੇ ਅਫਗਾਨਵਾਦ ਨੂੰ ਮਹੱਤਵ ਦਿੰਦਾ ਹੈ ਤਾਂ ਉਨ੍ਹਾਂ ਨੂੰ ਲੈਣ-ਦੇਣ ਲਈ ਅਫਗਾਨ ਮੁਦਰਾ ਦੀ ਵਰਤੋਂ ਕਰਨੀ ਚਾਹੀਦੀ ਹੈ।
ਫਰਿਜ਼ਨੋ ਫਾਇਰ ਡਿਪਾਰਟਮੈਂਟ ਲਈ ਜਾਰੀ ਹੋਈ ਗਰਾਂਟ, ਹੋਵੇਗੀ ਨਵੇਂ ਫਾਇਰ ਫਾਈਟਰਾਂ ਦੀ ਭਰਤੀ
NEXT STORY