ਟੋਕੀਓ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਜਾਪਾਨ 'ਚ ਮੌਜੂਦ ਹੋਣ ਦੌਰਾਨ ਰੂਸ ਅਤੇ ਚੀਨੀ ਬੰਬਾਰਾਂ ਦੇ ਜਹਾਜ਼ ਦੀ ਸੰਯੁਕਤ ਉਡਾਣ ਦੇ ਜਵਾਬ 'ਚ ਜਾਪਾਨ ਅਤੇ ਅਮਰੀਕਾ ਨੇ ਜਾਪਨ ਸਾਗਰ ਦੇ ਉੱਤੇ ਆਪਣੇ ਲੜਾਕੂ ਜਹਾਜ਼ਾਂ ਦੀ ਸੰਯੁਕਤ ਉਡਾਣ ਨੂੰ ਅੰਜ਼ਾਮ ਦਿੱਤਾ। ਜਾਪਾਨ ਦੇ ਰੱਖਿਆ ਬਲਾਂ ਨੇ ਵੀਰਵਾਰ ਨੂੰ ਕਿਹਾ ਕਿ ਬੁੱਧਵਾਰ ਨੂੰ ਅਮਰੀਕਾ ਅਤੇ ਜਾਪਾਨ ਦੇ 8 ਜੰਗੀ ਜਹਾਜ਼ਾਂ ਨੇ ਉਡਾਣ ਭਰੀ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਅਮਰੀਕਾ ਦੇ ਐੱਫ-16 ਅਤੇ ਜਾਪਾਨ ਦੇ ਐੱਫ-15 ਲੜਾਕੂ ਜਹਾਜ਼ ਸ਼ਾਮਲ ਸਨ।
ਇਹ ਵੀ ਪੜ੍ਹੋ :-ਅਮਰੀਕਾ : ਹਮਲਾਵਰ ਨੇ ਸਕੂਲ 'ਤੇ ਗੋਲੀਬਾਰੀ ਤੋਂ ਪਹਿਲਾਂ ਫੇਸਬੁੱਕ 'ਤੇ ਪਾਈਆਂ ਸਨ ਇਹ ਪੋਸਟਾਂ
ਜਾਪਾਨੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਸੰਯੁਕਤ ਉਡਾਣ ਦੋਵਾਂ ਫੌਜਾਂ ਦੀ ਸੰਯੁਕਤ ਸਮਰਥਾਵਾਂ ਦੀ ਪੁਸ਼ਟੀ ਕਰਨ ਅਤੇ ਜਾਪਾਨ-ਅਮਰੀਕਾ ਗਠਜੋੜ ਨੂੰ ਹੋਰ ਮਜ਼ਬੂਤ ਕਰਨ ਲਈ ਸੀ। ਉੱਤਰ ਕੋਰੀਆ ਵੱਲੋਂ ਇਕ ਹੋਰ ਸੰਭਾਵਿਤ ਪ੍ਰਮਾਣੂ ਪ੍ਰੀਖਣ ਨਾਲ ਸਬੰਧਿਤ ਚਿੰਤਾਵਾਂ ਦਰਮਿਆਨ ਪਿਓਂਗਯੋਗ ਵੱਲੋਂ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦਰਮਿਆਨ ਸਮੁੰਦਰ ਵੱਲ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਸਮੇਤ ਤਿੰਨ ਮਿਜ਼ਾਈਲਾਂ ਦਾਗਣ ਤੋਂ ਕੁਝ ਘੰਟੇ ਬਾਅਦ ਅਮਰੀਕਾ ਅਤੇ ਜਾਪਾਨ ਦੇ ਜਹਾਜ਼ਾਂ ਨੇ ਉਡਾਣ ਭਰੀ।
ਇਹ ਵੀ ਪੜ੍ਹੋ :-ਯਾਸੀਨ ਦੀ ਸਜ਼ਾ ਸੁਣ ਪਾਕਿ ਨੂੰ ਲੱਗਾ ਸਦਮਾ, PM ਸ਼ਰੀਫ਼ ਨੇ ਕਿਹਾ-ਭਾਰਤੀ ਲੋਕਤੰਤਰ ਲਈ ਕਾਲਾ ਦਿਨ
ਉੱਤਰ ਕੋਰੀਆ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਬਾਹਰ ਪਾਣੀ 'ਚ ਡਿੱਗੀਆਂ। ਜਾਪਾਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਚੀਨ ਅਤੇ ਰੂਸ ਦੇ ਬੰਬਾਰਾਂ ਨੇ ਮੰਗਲਵਾਰ ਨੂੰ ਜਾਪਾਨ ਕੋਲ ਸੰਯੁਕਤ ਉਡਾਣ ਭਰੀ। ਉਸ ਸਮੇਂ ਬਾਈਡੇਨ ਟੋਕੀਓ 'ਚ ਜਾਪਾਨੀ ਪ੍ਰਧਾਨ ਮੰਤਰੀ ਫੁਮਿਉ ਕਿਸ਼ਿਦਾ, ਭਾਰਤ ਅਤੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਿਆਂ ਨਾਲ ਕਵਾਡ ਗਠਜੋੜ ਦੀ ਬੈਠਕ 'ਚ ਸਨ ਜਿਸ ਨੂੰ ਖੇਤਰ 'ਚ ਚੀਨ ਦੇ ਵਧਦੇ ਪ੍ਰਭਾਵ ਨੂੰ ਚੁਣੌਤੀ ਦੇਣ ਵਾਲਾ ਗਠਜੋੜ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ :-J&K : ਬਡਗਾਮ 'ਚ ਅੱਤਵਾਦੀਆਂ ਨੇ TV ਐਕਟ੍ਰੈੱਸ ਆਮਰੀਨ ਭੱਟ ਦਾ ਗੋਲੀ ਮਾਰ ਕੇ ਕੀਤਾ ਕਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਕਾਬੁਲ ਦੀ ਮਸਜਿਦ ’ਚ ਧਮਾਕਾ ਤੇ ਉੱਤਰੀ ਅਫ਼ਗਾਨਿਸਤਾਨ ’ਚ IS ਦੇ ਹਮਲੇ ’ਚ 14 ਦੀ ਮੌਤ
NEXT STORY