ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕੀ ਲੋਕਾਂ ਨੇ ਵੋਟਿੰਗ ਰਾਹੀਂ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅਸੀਂ ਕੌਣ ਹਾਂ। ਬਾਈਡੇਨ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਉਸਦੀ ਡੈਮੋਕਰੇਟਿਕ ਪਾਰਟੀ ਨੇ ਮੱਧਕਾਲੀ ਚੋਣਾਂ ਵਿੱਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀ ਕੋਲ 100 ਮੈਂਬਰੀ ਯੂਐਸ ਸੀਨੇਟ ਵਿੱਚ 48-48 ਸੀਟਾਂ 'ਤੇ ਹਨ, ਜਦੋਂ ਕਿ ਪ੍ਰਤੀਨਿਧੀ ਸਭਾ ਵਿੱਚ ਡੈਮੋਕਰੇਟਿਕ ਪਾਰਟੀ ਦੀਆਂ 183 ਸੀਟਾਂ ਦੇ ਮੁਕਾਬਲੇ ਰਿਪਬਲਿਕਨ ਪਾਰਟੀ 207 ਸੀਟਾਂ ਨਾਲ ਅੱਗੇ ਹੈ। ਰਿਪਬਲਿਕਨ ਪਾਰਟੀ ਨੂੰ 218 ਦਾ ਅੰਕੜਾ ਪਾਰ ਕਰਨ ਦੀ ਉਮੀਦ ਹੈ ਪਰ ਮੱਧਕਾਲੀ ਚੋਣਾਂ ਜਿੱਤਣ ਲਈ 250 ਸੀਟਾਂ ਮਿਲਣ ਦੀ ਉਮੀਦ ਘੱਟ ਹੈ।
ਇਹ ਕਈ ਦਹਾਕਿਆਂ ਵਿੱਚ ਮੱਧਕਾਲੀ ਚੋਣ ਵਿੱਚ ਕਿਸੇ ਵੀ ਮੌਜੂਦਾ ਰਾਸ਼ਟਰਪਤੀ ਦੁਆਰਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਇਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ ਉਹ ਆਪਣੀਆਂ ਨੀਤੀਆਂ 'ਤੇ ਕਾਇਮ ਰਹੇਗਾ, ਜੋ "ਹੁਣ ਤੱਕ ਸਫਲ" ਸਾਬਤ ਹੋਈਆਂ ਹਨ। ਉਹਨਾਂ ਨੇ ਕਿਹਾ ਕਿ "ਪੂਰੇ ਨਤੀਜੇ ਅਜੇ ਸਾਹਮਣੇ ਨਹੀਂ ਆਏ ਹਨ... ਮੀਡੀਆ ਅਤੇ ਮਾਹਰ ਰਿਪਬਲਿਕਨ ਦੇ ਬਿਹਤਰੀਨ ਪ੍ਰਦਰਸ਼ਨ ਦੀ ਭਵਿੱਖਬਾਣੀ ਕਰ ਰਹੇ ਸਨ, ਪਰ ਅਜਿਹਾ ਨਹੀਂ ਹੋਇਆ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਲਗਾਤਾਰ ਆਸ਼ਾਵਾਦੀ ਰਵੱਈਏ ਤੋਂ ਕੁਝ ਨਾਰਾਜ਼ ਸੀ, ਪਰ ਮੈਂ ਪੂਰੀ ਪ੍ਰਕਿਰਿਆ ਦੌਰਾਨ ਖੁਸ਼ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਘੱਟ ਸੀਟਾਂ ਗੁਆਏ ਚੰਗਾ ਪ੍ਰਦਰਸ਼ਨ ਕਰਾਂਗੇ। ਬਾਈਡੇਨ ਨੇ ਕਿਹਾ ਕਿ ਕਿਸੇ ਵੀ ਸੀਟ 'ਤੇ ਹਾਰ ਦੁਖਦਾਈ ਹੈ, ਕਈ ਚੰਗੇ ਡੈਮੋਕ੍ਰੈਟਿਕ ਉਮੀਦਵਾਰ ਨਹੀਂ ਜਿੱਤੇ ਹਾਲਾਂਕਿ ਪਿਛਲੇ 40 ਸਾਲ ਵਿਚ ਕਿਸੇ ਵੀ ਡੈਮੋਕ੍ਰੈਟਿਕ ਰਾਸ਼ਟਰਪਤੀ ਦੇ ਸ਼ਾਸਨ ਦੀ ਤੁਲਨਾ ਵਿਚ ਪ੍ਰਤੀਨਿਧੀ ਸਭਾ ਵਿਚ ਅਸੀਂ ਘੱਟ ਸੀਟਾਂ ਹਾਰੇ। ਅਖੀਰੀ ਵਾਰ 1986 ਵਿਚ ਮਧਕਾਲਾਂ ਚੋਣਾਂ ਵਿਚ ਸਾਡਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ- 100 ਸਾਲ ਬਾਅਦ ਬ੍ਰਿਟੇਨ ਦੇ ਸਿੱਖ ਫ਼ੌਜੀਆਂ ਨੂੰ 'ਗੁਟਕਾ ਸਾਹਿਬ' ਰੱਖਣ ਦੀ ਮਿਲੀ ਇਜਾਜ਼ਤ
ਅਮਰੀਕੀ ਸੰਸਦ ਭਵਨ (ਕੈਪੀਟਲ ਹਿਲ) ਵਿਚ 6 ਜਨਵਰੀ ਨੂੰ ਹੋਏ ਹਮਲੇ 'ਤੇ ਬਾਈਡੇਨ ਨੇ ਕਿਹਾ ਕਿ ਗ੍ਰਹਿ ਯੁੱਧ ਦੇ ਬਾਅਦ ਤੋਂ ਅਜਿਹਾ ਕੁਝ ਨਹੀਂ ਹੋਇਆ।ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 3 ਨਵੰਬਰ 2020 ਨੂੰ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਹਾਰ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਨ੍ਹਾਂ 'ਤੇ ਚੋਣ 'ਚ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਟਰੰਪ ਦੇ ਇਨ੍ਹਾਂ ਦੋਸ਼ਾਂ ਦਰਮਿਆਨ ਉਨ੍ਹਾਂ ਦੇ ਸਮਰਥਕਾਂ ਨੇ 6 ਜਨਵਰੀ ਨੂੰ ਸੰਸਦ ਭਵਨ ਕੰਪਲੈਕਸ 'ਚ ਕਥਿਤ ਤੌਰ 'ਤੇ ਹਿੰਸਾ ਦਾ ਸਹਾਰਾ ਲਿਆ ਸੀ। ਬਾਈਡੇਨ ਨੇ ਕਿਹਾ ਕਿ ਗ੍ਰਹਿ ਯੁੱਧ ਤੋਂ ਬਾਅਦ ਅਜਿਹਾ ਕੁਝ ਨਹੀਂ ਹੋਇਆ ਹੈ। ਮੈਂ ਅਤਿਕਥਨੀ ਨਹੀਂ ਕਰਨਾ ਚਾਹੁੰਦਾ ਪਰ ਅਸਲ ਵਿੱਚ ਗ੍ਰਹਿ ਯੁੱਧ (1861-1865) ਤੋਂ ਬਾਅਦ ਅਜਿਹਾ ਕੁਝ ਨਹੀਂ ਹੋਇਆ ਹੈ।
ਵੱਡੀ ਖ਼ਬਰ: ਮਾਲਦੀਵ 'ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, 9 ਭਾਰਤੀਆਂ ਦੀ ਮੌਤ (ਵੀਡੀਓ)
NEXT STORY