ਵਾਸ਼ਿੰਗਟਨ— ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸਸ (ਆਈ.ਐੱਨ.ਐੱਫ.) ਸੰਧੀ ਤੋਂ ਵੱਖ ਹੋਣ ਦੇ ਇਕ ਹਫਤੇ ਬਾਅਦ ਹੀ ਅਮਰੀਕਾ ਨੇ ਮੀਡੀਅਮ ਰੇਂਜ ਕਰੂਜ਼ ਮਿਜ਼ਾਇਲ ਦਾ ਟੈਸਟ ਕੀਤਾ। ਅਮਰੀਕੀ ਰੱਖਿਆ ਵਿਭਾਗ ਨੇ ਸੋਮਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਰੂਸ ਦੇ ਨਾਲ ਕੋਲਡਵਾਰ ਤੋਂ ਬਾਅਦ ਹੋਈ ਸੰਧੀ ਤੋਂ ਵੱਖ ਹੋਣ ਤੋਂ ਕੁਝ ਹੀ ਹਫਤੇ ਬਾਅਦ ਅਸੀਂ ਮੀਡੀਅਮ ਰੇਂਜ ਕਰੂਜ਼ ਮਿਜ਼ਾਇਲ ਦਾ ਪ੍ਰੀਖਣ ਕੀਤਾ। ਮਿਜ਼ਾਇਲ ਨੂੰ ਐਤਵਾਰ ਨੂੰ ਅਮਰੀਕੀ ਨੇਵੀ ਨੇ ਸੈਨ ਨਿਕੋਲਸ ਟਾਪੂ ਤੋਂ ਲਾਂਚ ਕੀਤਾ।
ਇਹ ਮਿਜ਼ਾਇਲ ਗ੍ਰਾਊਂਡ ਮੋਬਾਇਲ ਲਾਂਚਰ ਨਾਲ ਛੱਡਿਆ ਗਿਆ, ਜਿਸ ਨੇ 500 ਕਿਲੋਮੀਟਰ ਦੂਰੀ 'ਤੇ ਸਥਿਤ ਆਪਣੇ ਟੀਚੇ ਨੂੰ ਨਿਸ਼ਾਨਾ ਬਣਾਇਆ। ਪੇਂਟਾਗਨ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਅਜੇ ਹਾਲ 'ਚ ਰੱਖਿਆ ਮੰਤਰੀ ਮਾਰਤ ਐਸਪਰ ਨੇ ਕਿਹਾ ਸੀ ਕਿ ਕੋਲਡਵਾਰ ਦੀ ਇੰਟਰਮੀਡੀਏਟ-ਰੇਂਜ ਫੋਰਸਸ ਸਮਝੌਤੇ ਤੋਂ ਹਟਣ ਤੋਂ ਬਾਅਦ ਅਮਰੀਕਾ ਰਸਮੀ ਗ੍ਰਾਊਂਡ ਲਾਂਚਡ ਮਿਜ਼ਾਇਲਾਂ ਨੂੰ ਪੂਰੀ ਤਰ੍ਹਾਂ ਵਿਕਸਿਤ ਕਰੇਗਾ। ਉਨ੍ਹਾਂ ਨੇ ਇਸ ਕਦਮ ਨੂੰ ਰੂਸੀ ਕਾਰਵਾਈ ਦੇ ਜਵਾਬ 'ਚ ਸਹੀ ਦੱਸਿਆ।
ਬਿਆਨ ਦੇ ਮੁਤਾਬਕ ਅਮਰੀਕਾ ਨੇ 2017 'ਚ ਗ੍ਰਾਊਂਡ ਲਾਂਚਡ ਮਿਜ਼ਾਇਲਾਂ ਲਈ ਪਹਿਲਾਂ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਬਿਆਨ 'ਚ ਦਾਅਵਾ ਕੀਤਾ ਗਿਆ ਹੈ ਕਿ ਆਈ.ਐੱਨ.ਐੱਫ. ਸੰਧੀ ਦੇ ਨਿਯਮਾਂ ਦਾ ਪਾਲਣ ਕਰਨ ਲਈ ਇਹ ਪ੍ਰੋਜੈਕਟਸ ਸ਼ੁਰੂਆਤੀ ਪੜਾਅ 'ਚ ਹੈ। ਅਮਰੀਕਾ ਜਿਸ ਦਿਨ ਰਸਮੀ ਰੂਪ ਨਾਲ ਸੰਧੀ ਤੋਂ ਵੱਖ ਹੋਇਆ, ਐਸਪਰ ਨੇ ਉਸੇ ਦਿਨ ਇਹ ਬਿਆਨ ਜਾਰੀ ਕੀਤਾ।
ਸ਼੍ਰੀਲੰਕਾਈ ਫੌਜ ਨੇ 4 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
NEXT STORY