ਹਾਂਗਕਾਂਗ/ਬੀਜਿੰਗ (ਭਾਸ਼ਾ)— ਗੁੱਸੇ ਨਾਲ ਭਰੇ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਹਾਂਗਕਾਂਗ ਦੀਆਂ ਸੜਕਾਂ 'ਤੇ ਬੀਜਿੰਗ ਦੇ ਕਥਿਤ ਦਮਨ ਵਿਰੁੱਧ ਮਾਰਚ ਕੱਢਿਆ। ਇਹ ਮਾਰਚ ਅਜਿਹੇ ਸਮੇਂ ਕੱਢਿਆ ਗਿਆ, ਜਦੋਂ ਕੁਝ ਦਿਨ ਪਹਿਲਾਂ ਚੀਨ ਦੇ ਅਧਿਕਾਰੀਆਂ ਨੇ ਫੈਸਲਾ ਕੀਤਾ ਸੀ ਕਿ ਸ਼ਹਿਰ ਦੇ ਇਕ ਰੇਲਵੇ ਸਟੇਸ਼ਨ ਦਾ ਇਕ ਹਿੱਸਾ ਚੀਨ ਦੇ ਮੁੱਖ ਭਾਗ ਵਾਲੇ ਕਾਨੂੰਨ ਅਧੀਨ ਹੋਵੇਗਾ। ਹਾਂਗਕਾਂਗ ਦੇ ਸਾਲ 1997 ਵਿਚ ਬ੍ਰਿਟੇਨ ਵੱਲੋਂ ਇਸ ਹਿੱਸੇ ਨੂੰ ਚੀਨ ਨੂੰ ਵਾਪਸ ਕਰਨ ਦੇ ਬਾਅਦ ਤੋਂ ''ਇਕ ਦੇਸ਼, ਦੋ ਪ੍ਰਣਾਲੀ'' ਦੇ ਤਹਿਤ ਚਲਾਇਆ ਜਾ ਰਿਹਾ ਹੈ ਅਤੇ ਉਸ ਕੋਲ ਕੁਝ ਅਜਿਹੇ ਕਾਨੂੰਨ ਹਨ, ਜੋ ਚੀਨ ਦੇ ਮੁੱਖ ਭਾਗ ਵਿਚ ਮੌਜੂਦ ਨਹੀਂ ਹਨ। ਸੋਮਵਾਰ ਨੂੰ ਮਾਰਚ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨਾਲ ਸ਼ਾਮਿਲ ਹੋਏ ਮੁਹਿੰਮ ਚਲਾਉਣ ਵਾਲੇ ਜੋਸ਼ੁਆ ਵਾਂਗ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਦਾ ਦਮਨ ਸਾਲ 2017 ਵਿਚ ਬਹੁਤ ਵੱਧ ਗਿਆ ਸੀ।
ਅਗਲੀ ਪੀੜੀ ਦੇ ਰੋਬੋਟ ਦੁਸ਼ਮਣਾਂ ਦਾ ਕਰਨਗੇ ਖਾਤਮਾ
NEXT STORY