ਗੈਜੇਟ ਡੈਸਕ- ਜੇਕਰ ਤੁਹਾਨੂੰ ਕੋਈ ਕਹੇ ਕਿ ਦੁਨੀਆ 'ਚ ਕੋਈ ਅਜਿਹਾ ਵੀ ਹੈ ਜੋ ਨਾ ਇਸ ਦੁਨੀਆ 'ਚ ਹੈ, ਨਾ ਹੀ ਉਸ ਦੇ ਸਾਹ ਚੱਲ ਰਹੇ ਹਨ ਅਤੇ ਨਾ ਹੀ ਉਸਨੂੰ ਕੋਈ ਛੂਹ ਕੇ ਮਹਿਸੂਸ ਕਰ ਸਕਦਾ ਹੈ, ਬਾਵਜੂਦ ਇਸਦੇ ਉਹ ਹਰ ਮਹੀਨੇ 3 ਲੱਖ ਰੁਪਏ ਕਮਾ ਰਿਹਾ ਹੈ ਤਾਂ ਤੁਸੀਂ ਹੈਰਾਨ ਹੋ ਜਾਓਗੇ। ਇਕ ਮਾਡਲਿੰਗ ਏਜੰਸੀ ਨੇ ਕ੍ਰਿਏਟਰਾਂ ਅਤੇ ਇੰਫਲੂਐਂਸਰਾਂ ਤੋਂ ਤੰਗ ਹੋ ਕੇ ਆਪਣੀ ਖੁਦ ਦੀ ਏ.ਆਈ. ਮਾਡਲ ਬਣਾਈ ਹੈ। ਦਰਅਸਲ, ਇਨ੍ਹੀ ਦਿਨੀਂ ਬ੍ਰਾਂਡ ਕਿਸੇ ਵੀ ਪ੍ਰੋਡਕਟ ਦੀ ਪ੍ਰਮੋਸ਼ਨ ਲਈ ਕ੍ਰਿਏਟਰਾਂ ਕੋਲ ਜਾਂਦੇ ਹਨ। ਕਈ ਵਾਰ ਕ੍ਰਿਏਟਰ ਡੀਲ ਨੂੰ ਮਨਜ਼ੂਰ ਨਹੀਂ ਕਰਦੇ ਜਾਂ ਆਖਰੀ ਸਮੇਂ 'ਤੇ ਮਨ੍ਹਾ ਕਰ ਦਿੰਦੇ ਹਨ ਜਿਸ ਨਾਲ ਕੰਪਨੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਸਪੇਨ ਦੀ ਇਕ ਮਾਡਲਿੰਗ ਏਜੰਸੀ ਨੇ ਆਪਣੀ ਖੁਦ ਦੀ ਏ.ਆਈ. ਮਾਡਲ ਤਿਆਰ ਕੀਤੀ ਹੈ। ਇਹ ਏ.ਆਈ. ਮਾਡਲ ਹੂਬਹੂ ਇਨਸਾਨਾਂ ਵਰਗੀ ਦਿਸਦੀ ਹੈ ਅਤੇ ਮਹੀਨੇ ਦੇ 9 ਲੱਖ ਰੁਪਏ ਤਕ ਕਮਾ ਸਕਦੀ ਹੈ।
ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ
ਬਾਰਸੀਲੋਨਾ ਦੀ ਦਿ ਕਲੂਲੇਸ, ਇਕ ਸਪੈਨਿਸ਼ ਮਾਡਲਿੰਗ ਏਜੰਸੀ, ਨੇ ਦੇਸ਼ ਦੀ ਪ੍ਰਮੁੱਖ ਏ.ਆਈ. ਮਾਡਲ ਐਟਾਨਾ ਲੋਪੇਜ਼ ਨੂੰ ਪੇਸ਼ ਕੀਤਾ ਹੈ। ਐਟਾਨਾ ਲੋਪੇਜ਼ ਹੂਬਹੂ ਇਨਸਾਨਾ ਵਰਗੀ ਦਿਸਦੀ ਹੈ ਅਤੇ ਕਿਸੇ ਪ੍ਰੋਡਕਟ ਅਤੇ ਸਰਵਿਸ ਨੂੰ ਇਕਦਮ ਇਨਸਾਨਾ ਦੀ ਤਰ੍ਹਾਂ ਪ੍ਰਮੋਟ ਕਰ ਸਕਦੀ ਹੈ। ਐਟਾਨਾ ਲੋਪੇਜ਼ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈ ਜਿਸ ਵਿਚ 1 ਲੱਖ 35 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਹਨ ਅਤੇ ਲਗਾਤਾਰ ਇਹ ਗਿਣਤੀ ਵਧ ਰਹੀ ਹੈ।
ਇਹ ਵੀ ਪੜ੍ਹੋ- Google Pay ਤੋਂ ਮੋਬਾਇਲ ਰੀਚਾਰਜ ਕਰਵਾਉਣਾ ਪਵੇਗਾ ਮਹਿੰਗਾ, ਕੱਟੇ ਜਾਣਗੇ ਵਾਧੂ ਪੈਸੇ
ਬ੍ਰਾਂਡ ਪ੍ਰਮੋਸ਼ਨ ਨਾਲ ਹੁੰਦੀ ਹੈ ਕਮਾਈ
ਐਟਾਨਾ ਲੋਪੇਜ਼ ਨਾਂ ਦੀ ਏ.ਆਈ. ਮਾਡਲ ਨੂੰ ਰੂਬੇਨ ਕਰੂਜ਼ ਨੇ ਬਣਾਇਆ ਹੈ। ਯੂਰੋਨਿਊਜ਼ ਦੀ ਰਿਪੋਰਟ ਮੁਤਾਬਕ, ਰੂਬੇਨ ਕਰੂਜ਼ ਨੇ ਦੱਸਿਆ ਕਿ ਇਹ ਮਾਡਲ ਹਰ ਮਹੀਨੇ 10,000 ਯੂਰੋ (ਕਰੀਬ 11,000 ਡਾਲਰ) ਦੀ ਮੋਟੀ ਕਮਾਈ ਕਰ ਸਕਦੀ ਹੈ। ਐਟਾਨਾ ਲੋਪੇਜ਼ ਦੀ ਐਵਰੇਜ ਇਨਕਮ 3 ਲੱਖ ਰੁਪਏ ਦੇ ਕਰੀਬ ਹੈ। ਰੂਬੇਨ ਕਰੂਜ਼ ਨੇ ਦੱਸਿਆ ਕਿ ਕੰਪਨੀ ਇਸ ਮਾਡਲ ਦਾ ਇਸਤੇਮਾਲ ਮਾਡਲ ਡੀਲਸ ਅਤੇ ਪ੍ਰਮੋਸ਼ਨ ਲਈ ਕਰਦੀ ਹੈ।
ਜੇਕਰ ਤੁਸੀਂ ਐਟਾਨਾ ਲੋਪੇਜ਼ (fit_aitana) ਦੀ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਜਾਓਗੇ ਤਾਂ ਇਥੇ ਤੁਹਾਨੂੰ ਏ.ਆਈ. ਮਾਡਲ ਦੀਆਂ ਕਈ ਤਸਵੀਰਾਂ ਦਿਸਣਗੀਆਂ ਜਿਨ੍ਹਾਂ ਵਿਚ ਉਹ ਜਿਮ ਤੋਂ ਲੈ ਕੇ ਪਾਰਟੀ ਤਕ ਕਰ ਰਹੀ ਹੈ। ਇਹ ਏ.ਆਈ. ਮਾਡਲ ਪ੍ਰਮੋਸ਼ਨ ਤੋਂ ਇਲਾਵਾ Fanvue ਨਾਂ ਦੀ ਵੈੱਬਸਾਈਟ 'ਤੇ ਵੀ ਐਡਲਟ ਤਸਵੀਰਾਂ ਅਪਲੋਡ ਕਰਦੀ ਹੈ ਜਿਨ੍ਹਾਂ ਤੋਂ ਉਹ ਚੰਗਾ ਪੈਸਾ ਕਮਾਉਂਦੀ ਹੈ। ਰੂਬੇਨ ਕਰੂਜ਼ ਨੇ ਕਿਹਾ ਕਿ ਇਸ ਏ.ਆਈ. ਮਾਡਲ ਨੂੰ ਵੱਡੇ-ਵੱਡੇ ਸੈਲੇਬਸ ਤੋਂ ਪਰਸਨਲ ਮੈਸੇਜ ਵੀ ਆਉਂਦੇ ਹਨ ਜੋ ਇਸ ਨੂੰ ਡੇਟ 'ਤੇ ਜਾਣ ਲਈ ਕਹਿੰਦੇ ਹਨ।
ਇਹ ਵੀ ਪੜ੍ਹੋ- ਸਪੋਰਟਸ ਕਾਰ ਕੰਪਨੀ Lotus ਦੀ ਭਾਰਤ 'ਚ ਹੋਈ ਐਂਟਰੀ, 2.55 ਕਰੋੜ ਰੁਪਏ ਦੀ ਕੀਮਤ 'ਚ ਲਾਂਚ ਹੋਈ SUV
ਟਾਟਾ ਨੈਕਸਨ ਖ਼ਰੀਦਣ ਤੋਂ ਪਹਿਲਾਂ ਸਾਵਧਾਨ! 3 ਦਿਨਾਂ 'ਚ 2 ਵਾਰ ਸਰਵਿਸ ਸੈਂਟਰ ਲਿਜਾਣੀ ਪਈ ਨਵੀਂ ਗੱਡੀ
NEXT STORY