ਆਟੋ ਡੈਸਕ- ਟਾਟਾ ਨੈਕਸਨ ਨੇ ਕੁਝ ਸਮਾਂ ਪਹਿਲਾਂ ਹੀ ਭਾਰਤੀ ਬਾਜ਼ਾਰ 'ਚ ਐਂਟਰੀ ਕੀਤੀ ਸੀ। ਕੰਪਨੀ ਨੇ ਇਸਨੂੰ ਅਪਡੇਟ ਕਰਦੇ ਹੋਏ ਇਸੇ ਸਾਲ 15 ਸਤੰਬਰ ਨੂੰ ਇਸਦੇ ਫੇਸਲਿਫਟ ਵਰਜ਼ਨ ਨੂੰ ਲਾਂਚ ਕੀਤਾ ਹੈ। ਇਸ ਫੇਸਲਿਫਟ ਮਾਡਲ ਦੀ ਸ਼ੁਰੂਆਤੀ ਕੀਮਤ 8.10 ਲੱਖ ਰੁਪਏ ਹੈ।
ਹਾਲ ਹੀ 'ਚ ਟਾਟਾ ਮੋਟਰਸ ਦੀ ਨੈਕਸਨ ਕਾਰ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਸੂਰਜ ਚੰਦਰਨ ਨਾਂ ਦੇ ਇਕ ਸ਼ਖ਼ਸ ਨੂੰ ਤਿੰਨ ਦਿਨ ਪਹਿਲਾਂ ਯਾਨੀ 22 ਨਵੰਬਰ ਨੂੰ ਨਵੀਂ ਨੈਕਸਨ ਕਾਰ ਦੀ ਡਿਲਿਵਰੀ ਮਿਲੀ ਸੀ। ਚੰਦਰਨ ਦਾ ਕਹਿਣਾ ਹੈ ਕਿ ਕਾਰ ਦੀ ਡਿਲਿਵਰੀ ਦੇ 3 ਦਿਨਾਂ ਦੇ ਅੰਦਰ ਹੀ ਉਸ ਨੂੰ ਦੋ ਵਾਰ ਸਰਵਿਸ ਸੈਂਟਰ ਜਾਣਾ ਪੈ ਗਿਆ। ਪਹਿਲੀ ਵਾਰ ਇੰਸਟਰੂਮੈਂਟ ਕਲੱਸਟਰ ਅਤੇ ਇੰਫੋਟੇਨਮੈਂਟ ਸਕਰੀਨ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸਰਵਿਸ ਸੈਂਟਰ ਨੇ ਸਮੱਸਿਆ ਦਾ ਹੱਲ ਕਰ ਕੇ ਗੱਡੀ ਵਾਪਸ ਕਰ ਦਿੱਤੀ।
ਇਹ ਵੀ ਪੜ੍ਹੋ- ਸਪੋਰਟਸ ਕਾਰ ਕੰਪਨੀ Lotus ਦੀ ਭਾਰਤ 'ਚ ਹੋਈ ਐਂਟਰੀ, 2.55 ਕਰੋੜ ਰੁਪਏ ਦੀ ਕੀਮਤ 'ਚ ਲਾਂਚ ਹੋਈ SUV
ਇਹ ਵੀ ਪੜ੍ਹੋ- ਰਾਇਲ ਐਨਫੀਲਡ ਦੀ ਨਵੀਂ ਹਿਮਾਲਿਅਨ 450 ਲਾਂਚ, ਮਿਲਣਗੇ ਕਈ ਫੀਚਰਜ਼, ਜਾਣੋ ਕੀ ਹੈ ਕੀਮਤ (ਤਸਵੀਰਾਂ)
ਹਾਲਾਂਕਿ, ਮੁਰੰਮਤ ਦੇ ਇੱਕ ਦਿਨ ਬਾਅਦ ਹੀ ਟਾਟਾ ਨੇਕਸਨ ਕਾਰ ਦਾ ਆਪਣੇ-ਆਪ ਹੀ ਬੇਤਰਤੀਬੇ ਢੰਗ ਨਾਲ ਹਾਰਨ ਵਜਣਾ ਸ਼ੁਰੂ ਹੋ ਗਿਆ। ਚੰਦਰਨ ਅਨੁਸਾਰ ਕਾਰ ਚਲਾਉਂਦੇ ਹੋਏ ਆਪਣੇ ਆਪ ਹੀ ਹਾਰਨ ਵਜਣਾ ਸ਼ੁਰੂ ਹੋ ਗਿਆ ਅਤੇ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਇਸ ਦੌਰਾਨ ਸੜਕ ਕਿਨਾਰੇ ਇੱਕ ਮਕੈਨਿਕ ਨੂੰ ਕਾਰ ਦਿਖਾਈ ਤਾਂ ਉਸਨੇ ਹਾਰਨ ਬੰਦ ਕਰਨ ਲਈ ਪੈਨਲ ਤੋਂ ਫਿਊਜ਼ ਹਟਾ ਦਿੱਤਾ। ਇਸ ਤੋਂ ਬਾਅਦ ਕਾਰ ਨੂੰ ਸਰਵਿਸ ਸੈਂਟਰ ਲੈ ਗਏ ਜਿੱਥੇ ਉਨ੍ਹਾਂ ਨੇ ਹਾਰਨ ਨੂੰ ਠੀਕ ਕੀਤਾ ਅਤੇ ਕਿਹਾ ਕਿ ਇਹ ਖਰਾਬ ਹੈ।
ਇਹ ਵੀ ਪੜ੍ਹੋ- ਰਾਇਲ ਐਨਫੀਲਡ ਨੇ ਪੇਸ਼ ਕੀਤੀ Shotgun 650, ਜਾਣੋ ਡਿਜ਼ਾਈਨ ਤੇ ਫੀਚਰਜ਼ ਨਾਲ ਜੁੜੀ ਪੂਰੀ ਡਿਟੇਲ
ਮੁਰੰਮਤ ਤੋਂ ਬਾਅਦ ਕਾਰ ਨੇ ਮੁੜ ਆਪਣੇ ਆਪ ਹੀ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਕਾਰ ਦਾ ਹਾਰਨ ਬੰਦ ਕਰਨ ਲਈ ਕਾਰ ਮਾਲਿਕ ਨੇ ਬੈਟਰੀ ਦਾ ਕੁਨੈਕਸ਼ਨ ਕੱਟ ਦਿੱਤਾ। ਗੱਡੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਆਪਣੇ ਆਪ ਹੀ ਹਾਰਨ ਵਜਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਾਰ ਮਾਲਿਕ ਮਦਦ ਲਈ ਇੰਤਜ਼ਾਰ ਕਰ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।
ਇਹ ਵੀ ਪੜ੍ਹੋ- 2024 'ਚ ਟੈਸਲਾ ਕਰੇਗੀ ਭਾਰਤ 'ਚ ਐਂਟਰੀ, 2 ਸਾਲਾਂ 'ਚ ਤਿਆਰ ਕਰੇਗੀ ਪਲਾਂਟ
ਦੱਸ ਦਈਏ ਕਿ ਨੈਕਸਨ ਕਈ ਸ਼ਾਨਦਾਰ ਫੀਚਰਜ਼ ਨਾਲ ਆਉਂਦੀ ਹੈ। ਇਸਦੇ ਟਾਪ ਵੇਰੀਐਂਟ 'ਚ 10.25 ਇੰਚ ਦੀ ਫਲੋਟਿੰਗ ਟੱਚਸਕਰੀਨ ਅਤੇ ਇਕ ਸਮਾਨ ਆਕਾਰ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ, 360 ਡਿਗਰੀ ਕੈਮਰਾ, ਕਨੈਕਟਿਡ ਕਾਰ ਤਕਨੀਕ, ਇਕ ਵਾਇਰਲੈੱਸ ਚਾਰਜਰ, ਵੈਂਟੀਵੇਟਿਡ ਸੀਟਾਂ, ਵੌਇਸ-ਅਸਿਸਟਿਡ ਸਨਰੂਫ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਸੁਰੱਖਿਆ ਲਈ ਸਟੈਂਡਰਡ ਤੌਰ 'ਤੇ 6 ਏਅਰਬੈਗ, ਈ.ਐੱਸ.ਸੀ., ਸਾਰੇ ਯਾਤਰੀਆਂ ਲਈ ਤਿੰਨ ਪੁਆਇੰਟ ਸੀਟ ਬੈਲਟ, ਆਈਐੱਸਓਫਿਕਸ ਦੇ ਨਾਲ-ਨਾਲ ਐਮਰਜੈਂਸੀ ਅਤੇ ਬ੍ਰੇਕਡਾਊਨ ਕਾਲ ਵਰਗੇ ਫੀਚਰਜ਼ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਇਸਤੋਂ ਪਹਿਲਾਂ ਵੀ ਕਈ ਵਾਰ ਗਾਹਕਾਂ ਨੂੰ ਖਰਾਬ ਵਾਹਨ ਡਿਲਿਵਰ ਹੋਏ ਹਨ। ਅਜਿਹੀ ਸਥਿਤੀ ਨੂੰ ਰੋਕਣ ਦਾ ਹੱਲ ਇਕ ਵਿਆਪਕ ਪ੍ਰੀ-ਡਿਲਿਵਰੀ ਨਿਰੀਖਣ ਜਾਂ ਪੀ.ਡੀ.ਆਈ. ਆਯੋਜਿਤ ਕਰਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਕਸ ਮੁੱਦਿਆਂ 'ਤੇ ਬ੍ਰਿਟੇਨ ਨੇ ਭਾਰਤੀ ਵਾਹਨ ਉਦਯੋਗ ਤੋਂ ਮੰਗੀ ਮਦਦ
NEXT STORY