ਓਟਾਵਾ (ਭਾਸ਼ਾ)— ਏਅਰ ਕੈਨੇਡਾ ਨੇ ਕਿਹਾ ਹੈ ਕਿ ਉਸ ਦੇ ਬੇੜੇ ਦੇ ਬੋਇੰਗ 737 ਮੈਕਸ ਜਹਾਜ਼ ਘੱਟੋ-ਘੱਟ 1 ਅਗਸਤ ਤੱਕ ਖੜ੍ਹੇ ਰਹਿਣਗੇ। ਗੌਰਤਲਬ ਹੈ ਕਿ ਇਥੋਪੀਅਨ ਏਅਰਲਾਈਨਜ਼ ਅਤੇ ਲੋਇਨ ਏਅਰ ਦੇ ਦੋ ਬੋਇੰਗ 737 ਮੈਕਸ ਜਹਾਜ਼ ਹਾਲ ਹੀ ਦੇ ਮਹੀਨਿਆਂ ਵਿਚ ਹਾਦਸਾਗ੍ਰਸਤ ਹੋ ਗਏ ਸਨ ਜਿਸ ਵਿਚ ਕਰੀਬ 350 ਲੋਕਾਂ ਦੀ ਮੌਤ ਹੋ ਗਈ।
ਦੂਜੇ ਹਾਦਸੇ ਦੇ ਬਾਅਦ ਮਾਰਚ ਵਿਚ ਏਅਰ ਕੈਨੇਡਾ ਦੇ 24 ਮੈਕਸ ਜੈਟਲਾਈਨਰਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਕੈਨੇਡਾ ਦੀ ਏਅਰਲਾਈਨ ਨੇ ਆਸ ਜ਼ਾਹਰ ਕੀਤੀ ਸੀ ਕਿ ਇਨ੍ਹਾਂ ਦਾ ਸੰਚਾਲਨ 1 ਜੁਲਾਈ ਤੱਕ ਸ਼ੁਰੂ ਹੋ ਜਾਵੇਗਾ। ਉਸ ਨੂੰ ਆਸ ਸੀ ਕਿ ਜੁਲਾਈ ਵਿਚ 12 ਹੋਰ ਜਹਾਜ਼ ਮਿਲਣਗੇ ਪਰ ਬੋਇੰਗ ਨੇ ਕਿਹਾ ਕਿ ਜਹਾਜ਼ਾਂ ਦੀ ਸਪਲਾਈ ਮੁਅੱਤਲ ਕਰ ਦਿੱਤੀ ਗਈ ਹੈ।
ਇਸ ਵਿਚ ਬੋਇੰਗ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਮਰੀਕਾ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਤੇ ਹੋਰ ਰੈਗੂਲੇਟਰਾਂ ਨਾਲ 737 ਮੈਕਸ ਜਹਾਜ਼ਾਂ ਦੀ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਮਿਲ ਕੇ ਕੰਮ ਕਰ ਰਹੇ ਹਨ। ਪਰ ਉਨ੍ਹਾਂ ਨੇ ਕੋਈ ਸਮੇਂ ਸੀਮਾ ਨਹੀਂ ਦਿੱਤੀ।
ਅਮਰੀਕਾ : ਸਕੂਲ 'ਚ ਗੋਲੀਬਾਰੀ, 10 ਵਿਦਿਆਰਥੀ ਜ਼ਖਮੀ
NEXT STORY