ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਦੱਖਣੀ ਜੌਰਜੀਆ ਰਾਜ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਪੇਲੇਟ ਗਨ ਨਾਲ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿਚ 10 ਵਿਦਿਆਰਥੀ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਜੰਗਲ ਵਾਲੇ ਇਲਾਕੇ ਵੱਲੋਂ ਬੱਚਿਆਂ ਦੇ ਖੇਡ ਦੇ ਮੈਦਾਨ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਨਾਲ ਡੇਕਾਬ ਕਾਊਂਟੀ ਦੇ 'ਵਿਨਬਰੂਕ ਐਲੀਮੈਂਟਰੀ' ਸਕੂਲ ਵਿਚ ਹਫੜਾ-ਦਫੜੀ ਮਚ ਗਈ।
11 ਸਾਲਾ ਵਿਦਿਆਰਥੀ ਸਾਲੇਬ ਐਡਮਨਸਨ ਨੇ ਸਥਾਨਕ ਸਮਾਚਾਰ ਏਜੰਸੀ ਨੂੰ ਦੱਸਿਆ,''ਹਰ ਕੋਈ ਘਬਰਾ ਗਿਆ। ਪਹਿਲਾਂ ਲੋਕਾਂ ਨੇ ਸੋਚਿਆ ਕਿ ਇਹ ਅਭਿਆਸ ਹੋਵੇਗਾ ਪਰ ਫਿਰ ਕੁਝ ਮਿੰਟਾਂ ਬਾਅਦ ਅਸੀਂ ਦੇਖਿਆ ਕਿ ਐਂਬੂਲੈਂਸ, ਪੁਲਸ ਅਧਿਕਾਰੀ ਭੱਜਦੇ ਹੋਏ ਸਾਡੇ ਵੱਲ ਆ ਰਹੇ ਹਨ।'' ਸਕੂਲ ਦੀ ਬੁਲਾਰਨ ਪੋਰਟੀਆ ਕਿਰਕਲੈਂਡ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਕਿਸੇ ਵੀ ਬੱਚੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਕੈਨੇਡਾ 'ਚ ਰਹਿਣ ਵਾਲਾ ਚੀਨੀ ਸ਼ਖਸ 'ਸਿੰਘ' ਸੱਜਿਆ, ਬਣਿਆ ਸਿੱਖੀ ਦਾ ਪ੍ਰਚਾਰਕ
NEXT STORY