ਬੀਜਿੰਗ (ਭਾਸ਼ਾ)— ਚੀਨ ਦੀ ਸਿਵਿਲ ਹਵਾਬਾਜ਼ੀ ਅਥਾਰਿਟੀ ਨੇ ਐਤਵਾਰ ਨੂੰ ਦੱਸਿਆ ਕਿ ਬੀਜਿੰਗ ਵੱਲ ਜਾ ਰਹੇ ਏਅਰ ਚਾਈਨਾ ਦੇ ਇਕ ਜਹਾਜ਼ ਦਾ ਰਸਤਾ ਬਦਲ ਕੇ ਉਸ ਨੂੰ ਮੱਧ ਚੀਨ ਵੱਲ ਭੇਜ ਦਿੱਤਾ ਗਿਆ। ਅਸਲ ਵਿਚ ਇਕ ਯਾਤਰੀ ਨੇ ਫਾਊਂਟੈਨ ਪੈੱਨ ਨੂੰ ਹਥਿਆਰ ਦੀ ਤਰ੍ਹਾਂ ਵਰਤਦੇ ਹੋਏ ਜਹਾਜ਼ ਦੀ ਇਕ ਫਲਾਈਟ ਅਟੈਂਡੈਂਟ ਨੂੰ ਬੰਧਕ ਬਨਾਉਣ ਦੀ ਕੋਸ਼ਿਸ਼ ਕੀਤੀ ਸੀ। ਅਧਿਕਾਰੀਆਂ ਨੇ ਉਕਤ ਘਟਨਾ ਨੂੰ 'ਗੈਰ ਕਾਨੂੰਨੀ ਦਖਲ' ਦੱਸਿਆ, ਜਿਸ ਮਗਰੋਂ ਸਵੇਰੇ 10 ਵਜੇ ਜਹਾਜ਼ ਨੂੰ ਝੰਗਝਾਊ ਵਿਚ ਲੈਂਡ ਕਰਵਾਇਆ ਗਿਆ। ਜਹਾਜ਼ ਸੰਖਿਆ 1350 ਦੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਇਸ ਵਿਚੋਂ ਸੁਰੱਖਿਅਤ ਬਾਹਰ ਆਏ। ਜਹਾਜ਼ ਨੇ ਹੁਆਨ ਸੂਬੇ ਦੇ ਚਾਂਗਸ਼ਾ ਸ਼ਹਿਰ ਤੋਂ ਸਵੇਰੇ 8:40 'ਤੇ ਉਡਾਣ ਭਰੀ ਸੀ ਅਤੇ ਇਸ ਨੇ ਬੀਜਿੰਗ ਵਿਚ ਸਵੇਰੇ 11ਵਜੇ ਲੈਂਡ ਕਰਨਾ ਸੀ। ਚੀਨ ਦੀ ਸਿਵਿਲ ਹਵਾਬਾਜ਼ੀ ਅਥਾਰਿਟੀ ਨੇ ਆਪਣੀ ਵੈਬਸਾਈਟ 'ਤੇ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਇਕ ਪੁਰਖ ਯਾਤਰੀ ਨੇ ਇਕ ਫਲਾਈਟ ਅਟੈਂਡੈਂਟ ਨੂੰ ਬੰਧਕ ਬਣਾ ਲਿਆ, ਜਿਸ ਮਗਰੋਂ ਜਹਾਜ਼ ਦਾ ਰਸਤਾ ਬਦਲਿਆ ਗਿਆ। ਇਸ ਦੇ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪਾਕਿ ਪਸ਼ਤੂਨ ਨੂੰ ਨਜ਼ਰ ਅੰਦਾਜ਼ ਕਰਨਾ ਬੰਦ ਕਰੇ : ਬਾਬਰ ਸੱਤਾਰ
NEXT STORY