ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਵਕੀਲ ਬਾਬਰ ਸੱਤਾਰ ਨੇ ਪਾਕਿਸਤਾਨ ਦੀ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿਚ ਚੱਲ ਰਹੀ ਸੈਂਸਰਸ਼ਿਪ ਦਾ ਵਿਰੋਧ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਪਸ਼ਤੂਨ ਨੂੰ ਨਜ਼ਰ ਅੰਦਾਜ਼ ਕਰਨਾ ਬੰਦ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬਾਬਰ ਸੱਤਾਰ ਪਾਕਿਸਤਾਨ ਦੀਆਂ ਅਖਬਾਰਾਂ ਅਤੇ ਹੋਰ ਪ੍ਰਕਾਸ਼ਨਾਂ ਲਈ ਲੇਖ ਲਿਖਦੇ ਹਨ। ਇਸਲਾਮਾਬਾਦ ਦੇ ਰਹਿਣ ਵਾਲੇ ਸੱਤਾਰ ਨੇ ਟਵੀਟ ਕਰਕੇ ਕਿਹਾ ਕਿ ਪਾਕਿਸਤਾਨ ਵਿਚ ਨਿੱਜੀ ਅਤੇ ਮੁਫਤ ਪ੍ਰੈੱਸ ਵਿਰੁੱਧ ਚੱਲ ਰਹੇ ਸੈਂਸਰਸ਼ਿਪ ਕਾਰਨ ਉਹ ਇਸ ਹਫਤੇ ਆਪਣੇ ਨਿਯਮਿਤ ਸ਼ਨੀਵਾਰ ਕਾਲਮ ਨੂੰ ਪ੍ਰਕਾਸ਼ਿਤ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਜੀਓ ਟੀ. ਵੀ. ਅਤੇ ਦੀ ਜੰਗ ਸਮੂਹ ਨੂੰ ਬੰਦ ਕਰਨ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਟਵੀਟ ਵਿਚ ਲਿਖਿਆ,''ਮੀਡੀਆ ਨੇ ਪਸ਼ਤੂਨ ਤਹਿਫੁਜ਼ ਲਹਿਰ (ਪੀ. ਟੀ. ਐੱਮ.) ਦਾ ਜ਼ਿਕਰ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਜੀਓ ਅਤੇ ਜੰਗ ਨੇ ਸੰਵੇਦਨਸ਼ੀਲ ਮੁੱਦਿਆਂ ਨੂੰ ਨਾ ਛੂਹਣ ਦਾ ਆਦੇਸ਼ ਦਿੱਤਾ ਹੈ। ਇਸ ਕਾਰਨ ਸ਼ਨੀਵਾਰ ਤੋਂ ਮੇਰਾ ਕਾਲਮ ਪ੍ਰਕਾਸ਼ਿਤ ਨਹੀਂ ਹੋ ਸਕਿਆ ਹੈ।''
ਉਨ੍ਹਾਂ ਨੇ ਹਾਲੇ ਤੱਕ ਪ੍ਰਕਾਸ਼ਿਤ ਨਹੀਂ ਹੋਏ ਆਪਣੇ ਲੇਖ ਵਿਚ ਪਸ਼ਤੂਨ ਅਤੇ ਪੀ. ਟੀ. ਐੱਮ. ਨੇਤਾਵਾਂ ਦਾ ਜ਼ਿਕਰ ਕੀਤਾ ਹੈ। ਸੱਤਾਰ ਨੇ ਪਸ਼ਤੂਨ ਅਤੇ ਪੀ. ਟੀ. ਐੱਮ. ਦੇ ਨੇਤਾਵਾਂ ਨੂੰ ਅਸਧਾਰਨ ਨੌਜਵਾਨ ਨੇਤਾ ਦੱਸਿਆ। ਉਨ੍ਹਾਂ ਨੇ ਲਿਖਿਆ,''ਇਹ ਨੌਜਵਾਨ ਨੇਤਾ ਆਪਣੀ ਉਮਰ ਅਤੇ ਅਨੁਭਵ ਨਾਲ ਦੂਸ਼ਿਤ ਨਹੀਂ ਹਨ। ਇਹ ਨਾਗਰਿਕਾਂ ਦੇ ਪ੍ਰਤੀ ਰਾਜ ਦੀ ਦਿਜ਼ੰਮੇਵਾਰੀ ਦੇ ਮੁੱਢਲੇ ਸਵਾਲ ਉਠਾ ਰਹੇ ਹਨ। ਸੱਤਾਰ ਨੇ ਪੁੱਛਿਆ,''ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ। ਜੋ ਹਜ਼ਾਰਾਂ ਨਾਗਰਿਕਾਂ ਅਤੇ ਫੌਜੀਆਂ ਦੀ ਮੌਤ ਦੇ ਦਰਦ ਨੂੰ ਮਹਿਸੂਸ ਨਹੀਂ ਕਰਦੇ ਹਾਂ, ਜਿਹੜੇ ਪਾਕਿਸਤਾਨ ਵਿਚ ਅੱਤਵਾਦ, ਨਫਰਤ ਅਤੇ ਹਿੰਸਾ ਦੀ ਅੱਗ ਵਿਚ ਸੁਆਹ ਹੋ ਗਏ ਹਨ।'' ਉਨ੍ਹਾਂ ਨੇ ਪੁੱਛਿਆ ਕੀ ਪਾਕਿਸਤਾਨ ਦੀ ਸੱਤਾ ਸੰਵਿਧਾਨ ਦੀ ਧਾਰਾ 247 ਅਤੇ 25 ਸ਼ਾਮਲ ਕਰਨ ਦਾ ਕਦਮ ਉਠਾਏਗੀ । ਤਾਂ ਜੋ ਇਹ ਯਕੀਨੀ ਹੋ ਸਕੇ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇਹ ਕਹਿੰਦੇ ਹੋਏ ਲੇਖ ਨੂੰ ਖਤਮ ਕੀਤਾ ਕਿ ਨਾਗਰਿਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਹਿੱਤਾਂ ਨਾਲ ਸਾਡੇ ਰਾਸ਼ਟਰੀ ਹਿੱਤ ਨੂੰ ਦੁਬਾਰਾ ਜੋੜਨ ਦੀ ਲੋੜ ਹੈ।
ਪੁਤਿਨ ਅਤੇ ਐਰਦੋਗਨ ਨੇ ਸੀਰੀਆ ਮੁੱਦੇ ਉੱਤੇ ਕੀਤੇ ਫੋਨ ਉੱਤੇ ਗੱਲ
NEXT STORY