ਪੈਰਿਸ— ਏਅਰ ਫਰਾਂਸ ਨੇ ਉੱਤਰੀ ਕੋਰੀਆ ਦੇ ਮਿਜ਼ਾਇਲ ਟੈਸਟ ਤੋਂ ਬਾਅਦ ਆਪਣੇ ਨੋ-ਗੋ ਜ਼ੋਨ ਖੇਤਰ ਦਾ ਵਿਸਥਾਰ ਕੀਤਾ ਹੈ। ਏਅਰ ਲਾਈਨ ਦਾ ਕਹਿਣਾ ਹੈ ਕਿ ਮਿਜ਼ਇਲ ਸਪੱਸ਼ਟ ਤੌਰ 'ਤੇ ਏਅਰ ਫਰਾਂਸ ਫਲਾਈਟ 293 ਵੱਲੋਂ ਕੀਤੀ ਗਈ ਟਰੈਜੈਕਟਰੀ ਤੋਂ ਕਰੀਬ 100 ਕਿਲੋਮੀਟਰ (60 ਮੀਲ) ਦੂਰੀ 'ਤੇ ਡਿੱਗ ਗਈ, ਜੋ ਕਿ ਟੋਕੀਓ ਤੋਂ ਪੈਰਿਸ ਤਕ 28 ਜੁਲਾਈ ਦੀ ਯਾਤਰਾ ਕਰ ਰਹੀ ਸੀ।
ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਏਅਰ ਫਰਾਂਸ ਨੇ ਕਿਹਾ ਕਿ ਅਜਿਹੀ ਦੂਰੀ ਦਾ ਮਤਲਬ ਹੈ ਕਿ ਉਡਾਣ ਨੂੰ ਬੇਹਦ ਖਤਰਾ ਸੀ। ਇਸੇ ਕਾਰਨ ਸਾਵਧਾਨੀ ਦੇ ਤੌਰ 'ਤੇ ਕੰਪਨੀ ਨੇ ਉੱਤਰੀ ਕੋਰੀਆ ਨੇੜੇ ਗੈਰ-ਫਲਾਈ ਜ਼ੋਨ ਖੇਤਰ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਹੈ। ਏਅਰ ਲਾਈਨ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਫਲਾਈ ਜ਼ੋਨ ਨੂੰ ਵਿਕਸਿਤ ਖਤਰਿਆਂ ਦੇ ਅਨੁਕੂਲ ਬਣਾਉਂਦਾ ਹੈ ਅਤੇ ਹਾਲ ਹੀ 'ਚ ਮਿਜ਼ਾਇਲ ਪ੍ਰੀਖਣ ਤੋਂ ਪਹਿਲਾਂ ਹੀ ਉੱਤਰੀ ਕੋਰੀਆ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਸੀ। ਏਅਰ ਫਰਾਂਸ ਨੇ ਅਜੇ ਤਕ ਨਵੇਂ ਗੈਰ-ਫਲਾਈਓਵਰ ਦਾ ਦਾਇਰਾ ਸਪੱਸ਼ਟ ਨਹੀਂ ਕੀਤਾ ਹੈ।
ਏਲੀਅਨ ਦਾ ਡਰ : ਨਾਸਾ ਕਰੇਗਾ ਪ੍ਰੋਟੈਕਸ਼ਨ ਅਫਸਰ ਦੀ ਭਰਤੀ!
NEXT STORY