ਮਿਲਾਨ/ਇਟਲੀ (ਸਾਬੀ ਚੀਨੀਆ) ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ (ਇਟਲੀ) ਦੇ ਮੁੱਖ ਸੇਵਾਦਾਰ ਸ. ਸੁਖਜਿੰਦਰ ਸਿੰਘ ਕਾਲਰੂ ਦੇ ਪਿਤਾ ਸ. ਬਲਦੇਵ ਸਿੰਘ ਜੋਸਨ (65) ਦੇ ਅਚਾਨਕ ਅਕਾਲ ਚਲਾਣੇ ਨਾਲ ਜੋਸਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਸਵਰਗੀ ਬਲਦੇਵ ਸਿੰਘ ਜੋਸਨ 1998 ਵਿਚ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਇਟਲੀ ਆਏ ਸਨ ਤੇ 2004 ਵਿਚ ਇਟਲੀ ਦੇ ਸ਼ਹਿਰ ਆਸੀੳ ਵਿਚ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਬੁਰੀ ਤਰ੍ਹਾਂ ਫੱਟੜ ਹੋਣ ਤੋਂ ਬਾਅਦ ਪਿਛਲੇ 18 ਕੁ ਸਾਲ ਤੋਂ ਬਿਸਤਰੇ 'ਤੇ ਹੀ ਸਨ ਜੋ ਬੀਤੇ ਸ਼ਨੀਵਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਉਸ ਅਕਾਲ ਪੁਰਖ ਦੁਆਰਾ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਤਿਆਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।
ਪੜ੍ਹੋ ਇਹ ਅਹਿਮ ਖਬਰ -ਅਫਗਾਨਿਸਤਾਨ 'ਚ ਇੱਕ ਮਹੀਨੇ 'ਚ 250 ਆਈਐਸ ਅੱਤਵਾਦੀ ਗ੍ਰਿਫ਼ਤਾਰ
ਦੁੱਖ ਦੀ ਇਸ ਘੜੀ ਵਿਚ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਉਵਰਸੀਜ਼ ਕਾਗਰਸ ਇਟਲੀ, ਗੁ; ਗੋਬਿੰਦਰਸਰ ਸਾਹਿਬ ਲਵੀਨੀੳ, ਸ੍ਰੋਮਣੀ ਅਕਾਲੀ ਦਲ ਇਟਲੀ ਦੀ ਸਮੁੱਚੀ ਮੈਂਬਰਸਿ਼ਪ ਸਮੇਤ ਇਟਲੀ ਦੀਆਂ ਵੱਖ ਵੱਖ ਖੇਡ ਤੇ ਕਲਚਰ ਕਲੱਬਾਂ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੁਖਜਿੰਦਰ ਸਿੰਘ ਕਾਲਰੂ ਅਤੇ ਉਨਾਂ ਦੇ ਪਰਿਵਾਰ ਨਾਲ ਪਿਤਾ ਬਲਦੇਵ ਸਿੰਘ ਜੋਸਨ ਦੇ ਅਕਾਲ ਚਲਾਣੇ 'ਤੇ ਗ੍ਹਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ 22 ਅਕਤੂਬਰ ਨੂੰ ਨਾਪੋਲੀ ਇਲਾਕੇ ਵਿਚ ਪੈਂਦੇ ਇਕ ਸ਼ਮਸ਼ਾਨ ਘਾਟ ਵਿਚ ਹੋਵੇਗਾ।
ਅੰਤਰਰਾਸ਼ਟਰੀ ਯਾਤਰੀਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
NEXT STORY