ਐਡਮਿੰਟਨ- ਅਲਬਰਟਾ ਸੂਬੇ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਦੀ ਪਾਜ਼ਟੀਵ ਦਰ 5 ਫ਼ੀਸਦੀ ਤੋਂ ਹੇਠਾਂ ਦਰਜ ਹੋਈ ਹੈ। ਪਿਛਲੇ ਹਫ਼ਤਿਆਂ ਦੇ ਮਾਮਲਿਆਂ ਦੇ ਮੁਕਾਬਲੇ ਬੀਤੇ ਦਿਨ ਇਹ ਰਾਹਤ ਦੀ ਖ਼ਬਰ ਸਾਹਮਣੇ ਆਈ।
ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਬੀਤੇ ਦਿਨ 14,900 ਲੋਕਾਂ ਦੇ ਟੈਸਟ ਦੀ ਰਿਪੋਰਟ ਸਾਹਮਣੇ ਆਈ ਸੀ, ਜਿਨ੍ਹਾਂ ਵਿਚੋਂ 669 ਲੋਕ ਕੋਰੋਨਾ ਦੇ ਸ਼ਿਕਾਰ ਪਾਏ ਗਏ। ਅਲਬਰਟਾ ਵਿਚ ਪਾਜ਼ੀਟਿਵ ਦਰ 4.5 ਫ਼ੀਸਦੀ ਦਰਜ ਹੋਈ ਜੋ ਦੋ ਦਿਨ ਪਹਿਲਾਂ 5.6 ਅਤੇ 5.4 ਫ਼ੀਸਦੀ ਸੀ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਉਤਸ਼ਾਹ ਦੇਣ ਵਾਲੀ ਖ਼ਬਰ ਹੈ ਕਿ ਸੂਬੇ ਵਿਚ ਦਸੰਬਰ ਦੇ ਮੁਕਾਬਲੇ ਕੋਰੋਨਾ ਦੇ ਮਾਮਲੇ ਘੱਟਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਅਤੇ ਦਸੰਬਰ ਵਿਚ ਲਾਈਆਂ ਪਾਬੰਦੀਆਂ ਦਾ ਅਸਰ ਹੈ ਕਿ ਅਸੀਂ ਕੋਰੋਨਾ ਤੋਂ ਹੌਲੀ-ਹੌਲੀ ਨਿਜਾਤ ਪਾ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਲੋਕਾਂ ਨੂੰ ਇਸੇ ਤਰ੍ਹਾਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦਾ ਹੈ ਤਾਂ ਕਿ ਸੂਬਾ ਕੋਰੋਨਾ ਤੋਂ ਮੁਕਤ ਹੋ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਾਜਕ ਦੂਰੀ ਬਣਾਈ ਰੱਖਣ ਤੇ ਮਾਸਕ ਲਾਉਣ ਦੀ ਆਦਤ ਪਾਉਣੀ ਚਾਹੀਦੀ ਹੈ।
ਬਾਈਡੇਨ ਨੇ ਸੱਤਾ ਦੇ ਪਹਿਲੇ ਹੀ ਦਿਨ ਕੈਨੇਡਾ ਨੂੰ ਦਿੱਤਾ ਇਹ ਜ਼ੋਰਦਾਰ ਝਟਕਾ
NEXT STORY