ਅਲਬਰਟਾ, (ਏਜੰਸੀ)— ਬੀਤੇ ਦਿਨ ਕੈਨੇਡਾ ਦੇ ਸੂਬੇ ਅਲਬਰਟਾ ਦੀਆਂ ਅਸੈਂਬਲੀ ਚੋਣਾਂ ਦੇ ਨਤੀਜੇ ਸਾਹਮਣੇ ਆਏ, ਜਿਸ 'ਚ 7 ਭਾਰਤੀਆਂ ਦੇ ਸਿਰ ਜਿੱਤ ਦੇ ਸਿਹਰੇ ਸਜੇ ਅਤੇ ਇਨ੍ਹਾਂ 'ਚੋਂ 4 ਪੰਜਾਬੀ ਹਨ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਵਿਦੇਸ਼ਾਂ 'ਚ ਜਾ ਕੇ ਕਮਾਈ ਹੀ ਨਹੀਂ ਕਰ ਰਹੇ ਸਗੋਂ ਇੱਥੋਂ ਦੀ ਰਾਜਨੀਤੀ 'ਚ ਵੀ ਨਿੱਤਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅਲਬਰਟਾ 'ਚ 87 ਵਿਧਾਨ ਸਭਾ ਸੀਟਾਂ ਲਈ 16 ਮਾਰਚ ਨੂੰ ਚੋਣਾਂ ਹੋਈਆਂ ਸਨ। ਜੈਸਨ ਕੈਨੀ ਸੂਬੇ ਦੇ ਨਵੇਂ ਪ੍ਰੀਮੀਅਰ ਭਾਵ ਮੁੱਖ ਮੰਤਰੀ ਬਣੇ ਹਨ।

ਇਨ੍ਹਾਂ ਭਾਰਤੀ ਉਮੀਦਵਾਰਾਂ ਨੇ ਮਾਰੀ ਬਾਜ਼ੀ—
ਐਡਮਿੰਟਨ ਵਿਖੇ ਰਹਿੰਦੇ ਹੁਸ਼ਿਆਰਪੁਰ ਦੇ ਜਸਬੀਰ ਦਿਓਲ ਸਿੰਘ , ਐਡਮਿੰਟਨ ਵ੍ਹਾਈਟ ਮਡ ਤੋਂ ਰਾਖੀ ਪੰਚੋਲੀ, ਕੈਲਗਰੀ ਈਸਟ ਤੋਂ ਪੀਟਰ ਸਿੰਘ, ਕੈਲਗਰੀ ਐੱਚ ਮਾਊਂਟ ਤੋਂ ਪ੍ਰਸਾਦ ਪਾਂਡਾ , ਕੈਲਗਰੀ ਨਾਰਥ ਤੋਂ ਰੰਜਨ ਸਾਹਨੀ, ਕੈਲਗਰੀ ਤੋਂ ਲੀਲਾ ਅਹੀਰ ਅਤੇ ਕੈਲਗਰੀ ਫੈਨਕਨ ਤੋਂ ਦਵਿੰਦਰ ਤੂਰ ਜੇਤੂ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ 2 ਪੰਜਾਬੀਆਂ ਨੇ ਵੀ ਇਨ੍ਹਾਂ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਹੈ। ਇਰਫਾਨ ਸਾਬਰ ਅਤੇ ਮੁਹੰਮਦ ਜਾਸਿਨ ਵੀ ਅਲਬਰਟਾ ਵਿਧਾਨਸਭਾ ਲਈ ਚੁਣੇ ਗਏ ਹਨ। ਅਲਬਰਟਾ 'ਚ ਇਸ ਵਾਰ ਯੁਨਾਈਟਡ ਕੰਜ਼ਰਵੇਟਿਵ ਪਾਰਟੀ ਨੇ ਬਾਜ਼ੀ ਮਾਰੀ ਹੈ। ਇਸ ਵਾਰ ਭਾਰਤ ਅਤੇ ਪਾਕਿਸਤਾਨ ਮੂਲ ਦੇ 45 ਉਮੀਦਵਾਰ ਚੋਣ ਮੈਦਾਨ 'ਚ ਉੱਤਰੇ ਸਨ, ਜਿਨ੍ਹਾਂ 'ਚੋਂ ਸਿਰਫ 9 ਨੇ ਹੀ ਜਿੱਤ ਦਰਜ ਕੀਤੀ।
ਇੰਨੀਆਂ ਸੀਟਾਂ ਕੀਤੀਆਂ ਹਾਸਲ—
ਯੁਨਾਈਟਡ ਕੰਜ਼ਰਵੇਟਿਵ ਪਾਰਟੀ 63 ਸੀਟਾਂ
ਨਿਊ ਡੈਮੋਕ੍ਰੇਟਿਕ ਪਾਰਟੀ 24 ਸੀਟਾਂ
ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਇਸ ਸੂਬੇ 'ਚ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਸੀ। ਪਿਛਲੀ ਵਾਰ 54 ਸੀਟਾਂ ਜਿੱਤਣ ਵਾਲੀ ਪਾਰਟੀ ਇਸ ਵਾਰ 24 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ।
ਹੁਸ਼ਿਆਰਪੁਰ ਦੇ ਪਿੰਡ ਹੀਰਪੁਰ ਨਾਲ ਸਬੰਧ ਰੱਖਣ ਵਾਲੇ ਜਸਬੀਰ ਦਿਓਲ ਨੂੰ 6900 ਵੋਟਾਂ ਮਿਲੀਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੇ ਸਿਰਫ 3500 ਵੋਟਾਂ ਹੀ ਜਿੱਤੀਆਂ। ਇੱਥੇ ਰਹਿ ਰਹੇ ਭਾਰਤੀਆਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਸਕਦਾ ਹੈ।
ਆਸਟ੍ਰੇਲੀਆ : ਅਗਲੇ ਪੀ.ਐੱਮ. ਦੇ ਰੂਪ 'ਚ ਬਿੱਲ ਸ਼ੌਰਟਨ ਦਾ ਨਾਂ ਸਿਖਰ 'ਤੇ
NEXT STORY