ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਵਿਚ ਅਗਲੇ ਮਹੀਨੇ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ 9 ਵਿਚੋਂ 5 ਵਾਰ ਸੱਤਾ ਵਿਚ ਤਬਦੀਲੀ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿਚ ਮੁੜ ਤਬਦੀਲੀ ਦੀ ਆਸ ਕੀਤੀ ਜਾ ਰਹੀ ਹੈ। ਜੇਕਰ 18 ਮਈ ਨੂੰ ਬਿੱਲ ਸ਼ੌਰਟਨ ਦੀ ਲੇਬਰ ਪਾਰਟੀ ਚੋਣਾਂ ਵਿਚ ਜਿੱਤਦੀ ਹੈ ਤਾਂ ਇਹ 6ਵੀਂ ਵਾਰ ਸੱਤਾ ਵਿਚ ਵੱਡਾ ਫੇਰਬਦਲ ਹੋਵੇਗਾ। 51 ਸਾਲਾ ਸ਼ੌਰਟਨ ਆਸ ਕਰ ਰਹੇ ਹਨ ਕਿ ਉਨ੍ਹਾਂ ਦੀ ਲੇਬਰ ਪਾਰਟੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਰੂੜ੍ਹੀਵਾਦੀ ਸਰਕਾਰ ਨੂੰ ਹਰਾ ਸਕਦੀ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਗਠਜੋੜ ਦੀ ਸਰਕਾਰ ਚੱਲ ਰਹੀ ਹੈ। ਇਸ ਵਾਰ ਲੋਕ ਇੱਥੇ ਸਥਾਈ ਸਰਕਾਰ ਚਾਹੁੰਦੇ ਹਨ।
ਲੇਬਰ ਸਿਆਸਤਦਾਨ ਦੇ ਰੂਪ ਵਿਚ ਦੇਖੇ ਜਾਣ ਵਾਲੇ ਮਿਸਟਰ ਸ਼ੌਰਟਨ ਤਖਤਾਪਲਟ ਦੇ ਪ੍ਰਮੁੱਖ ਖਿਡਾਰੀ ਰਹੇ ਹਨ। ਉਨ੍ਹਾਂ ਨੇ ਸਾਲ 2010 ਵਿਚ ਪ੍ਰਧਾਨ ਮੰਤਰੀ ਕੇਵਿਨ ਰੂਡ ਅਤੇ ਸਾਲ 2013 ਵਿਚ ਜੂਲੀਆ ਗਿਲਾਰਡ ਨੂੰ ਹਰਾਇਆ ਸੀ। ਭਾਵੇਂਕਿ ਉਨ੍ਹਾਂ ਨੂੰ ਲੇਬਰ ਪਾਰਟੀ ਨੂੰ ਇਕਜੁੱਟ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਉਹ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿਚ ਆਪਣੀ 6ਵੇਂ ਸਾਲ ਵਿਚ ਚੋਣ ਲੜਨਗੇ।
ਮੈਲਬੌਰਨ ਵਿਚ ਜਨਮੇ ਸ਼ੌਰਟਨ ਨੇ ਟ੍ਰੇਡ ਯੂਨੀਅਨਾਂ ਵਿਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ। ਤੇਜ਼ੀ ਨਾਲ ਤਰੱਕੀ ਕਰਦੇ ਹੋਏ ਉਹ ਸਾਲ 2001 ਵਿਚ ਸ਼ਕਤੀਸ਼ਾਲੀ ਆਸਟ੍ਰੇਲੀਆਈ ਮਜ਼ਦੂਰ ਯੂਨੀਅਨ ਦੇ ਪ੍ਰਮੁੱਖ ਬਣੇ। ਸਾਲ 2006 ਵਿਚ ਬੇਕਨਸਫੀਲਡ, ਤਸਮਾਨੀਆ ਵਿਚ ਇਕ ਖਾਨ ਦੇ ਡਿੱਗਣ ਦੀ ਖਬਰ ਰਾਸ਼ਟਰੀ ਮੰਚ 'ਤੇ ਛਾ ਗਈ ਸੀ। ਇਸ ਵਿਚ ਇਕ ਖਾਨ ਮਜ਼ਦੂਰ ਦੀ ਮੌਤ ਹੋ ਗਈ ਅਤ ਦੋ ਹੋਰ ਦੋ ਹਫਤੇ ਤੱਕ ਫਸੇ ਰਹੇ। ਇਸ ਘਟਨਾ ਨੂੰ ਲੈ ਕੇ ਸ਼ੌਰਟਨ ਅਤੇ ਉਨ੍ਹਾਂ ਦੀ ਪਾਰਟੀ ਨੇ ਸਰਕਾਰ ਵਿਰੱਧ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤੇ। ਇਸ ਮਗਰੋਂ ਉਹ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਇਕ ਜਨਨੇਤਾ ਦੇ ਰੂਪ ਵਿਚ ਉਭਰੇ।
ਤਾਇਵਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
NEXT STORY