ਫਿਲਸਤੀਨ/ਵਾਸ਼ਿੰਗਟਨ (ਭਾਸ਼ਾ)— ਫਿਲਸਤੀਨ ਨੇ ਰਾਸ਼ਟਰਪਤੀ ਨੇ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ਵਿਚ ਯੇਰੂਸ਼ਲਮ ਨੂੰ ਮਾਨਤਾ ਦੇਣ 'ਤੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਮੱਧ-ਪੂਰਬ ਵਿਚ ਅਮਰੀਕਾ ਦੀਆਂ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਵੱਡਾ ਝਟਕਾ ਹੋਵੇਗਾ। ਗੌਰਤਲਬ ਹੈ ਕਿ ਇਸ ਹਫਤੇ ਦੇ ਅੰਤ ਵਿਚ ਅਮਰੀਕਾ ਦੇ ਸੰਭਾਵੀ ਕਦਮ ਦੇ ਵਿਰੋਧ ਵਿਚ ਅੰਤਰ ਰਾਸ਼ਟਰੀ ਸਮਰਥਨ ਜੁਟਾਉਣ ਦੀਆਂ ਫਿਲਸਤੀਨੀ ਡਿਪਲੋਮੈਟਾਂ ਦੀਆਂ ਕੋਸ਼ਿਸ਼ਾਂ ਵਿਚਕਾਰ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਹ ਟਿੱਪਣੀ ਕੀਤੀ ਹੈ। ਸਰਕਾਰੀ ਗੱਲਬਾਤ ਕਮੇਟੀ 'ਵਾਫਾ' ਦੀ ਖਬਰ ਮੁਤਾਬਕ ਅਰਬ ਸੰਸਦੀ ਮੈਂਬਰਾਂ ਦੇ ਸਮੂਹ ਨਾਲ ਗੱਲਬਾਤ ਵਿਚ ਅੱਬਾਸ ਨੇ ਕਿਹਾ,''ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ਵਿਚ ਮਾਨਤਾ ਦੇਣ ਜਾਂ ਫਿਰ ਅਮਰੀਕੀ ਦੂਤਘਰ ਨੂੰ ਯੇਰੂਸ਼ਲਮ ਲੈ ਜਾਣ ਦੀ ਅਮਰੀਕਾ ਦੀ ਕੋਈ ਵੀ ਕੋਸ਼ਿਸ਼ ਭਵਿੱਖ ਵਿਚ ਸ਼ਾਂਤੀ ਪ੍ਰਕਿਰਿਆ ਦੇ ਖਤਰੇ ਨੂੰ ਦਰਸਾਉਂਦੀ ਹੈ। ਇਹ ਇਲਸਤੀਨੀਆਂ, ਅਰਬ ਅਤੇ ਅੰਤਰ ਰਾਸ਼ਟਰੀ ਭਾਈਚਾਰੇ ਲਈ ਮੰਨਣਯੋਗ ਨਹੀਂ ਹੈ।''
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਇਦ ਇਸ ਹਫਤੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ਵਿਚ ਮਾਨਤਾ ਦੇਣਗੇ।'' ਇਜ਼ਰਾਈਲ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਮੰਨਦਾ ਹੈ ਅਤੇ ਉਸ ਦੇ ਪ੍ਰਧਾਨ ਮੰਤਰੀ ਦਫਤਰ, ਸੁਪਰੀਮ ਕੋਰਟ ਅਤੇ ਸੰਸਦ ਸਮੇਤ ਸਾਰੇ ਮਹੱਤਵਪੂਰਣ ਦਫਤਰ ਇਸੇ ਪਵਿੱਤਰ ਸ਼ਹਿਰ ਤੋਂ ਕੰਮ ਕਰਦੇ ਹਨ ਪਰ ਅੰਤਰ ਰਾਸ਼ਟਰੀ ਭਾਈਚਾਰੇ ਦਾ ਕਹਿਣਾ ਹੈ ਕਿ ਸ਼ਹਿਰ ਦਾ ਇਹ ਦਰਜਾ ਸ਼ਾਂਤੀ ਗਲੱਬਾਤ ਦੇ ਜ਼ਰੀਏ ਤੈਅ ਹੋਣਾ ਚਾਹੀਦਾ ਹੈ। ਫਿਲਸਤੀਨ ਪੂਰਬੀ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਮੰਨਦਾ ਹੈ, ਜਿਸ 'ਤੇ ਇਜ਼ਰਾਈਲ ਨੇ ਸਾਲ 1967 ਵਿਚ ਕਬਜ਼ਾ ਕਰ ਲਿਆ ਸੀ। ਅੱਬਾਸ ਦੇ ਬੁਲਾਰਾ ਨਬਿਲ ਅਬੁ ਰਦੇਨੇਹ ਨੇ ਕਿਹਾ ਕਿ ਯੇਰੂਸ਼ਲਮ 'ਤੇ ਅਮਰੀਕੀ ਕਦਮ ਦੇ ਵਿਰੋਧ ਵਿਚ ਸਮਰਥਨ ਜੁਟਾਉਣ ਲਈ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਅਰਬ ਅਤੇ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਬਾਸ ਮਿਸਰ, ਜਾਰਡਨ, ਸਾਊਦੀ ਅਰਬ, ਕਤਰ, ਕੁਵੈਤ ਅਤੇ ਫਰਾਂਸ ਦੇ ਨੇਤਾਵਾਂ ਨਾਲ ਸੰਪਰਕ ਵਿਚ ਹਨ।
ਪਾਕਿਸਤਾਨ ਸਰਕਾਰ, ਫੌਜ ਨਾਲ ਅੱਜ ਗੱਲ ਕਰਨਗੇ ਮੈਟਿਸ
NEXT STORY