ਅਰਜਨਟੀਨਾ,(ਏਜੰਸੀ)—ਇੱਥੋਂ ਦੇ ਪਾਰਕਿਊ ਮਾਇਤਰੇ ਨਾਲ ਲੱਗਦੇ ਇਕ ਜੰਗਲ 'ਚ ਪੁਲਸ ਨੂੰ ਕੁੱਝ ਅਜੀਬ ਦਿਖਾਈ ਦੇਣ ਦੀ ਸੂਚਨਾ ਮਿਲੀ। ਇੱਥੇ ਜੋ ਵਾਪਰਿਆ ਉਸ ਨੂੰ ਦੇਖ ਪੁਲਸ ਵਾਲੇ ਵੀ ਹੈਰਾਨ ਰਹਿ ਗਏ। ਪੁਲਸ ਨੇ ਦੱਸਿਆ ਕਿ ਪਹਿਲਾਂ ਕੁੱਝ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਥੇ ਕੁੱਝ ਹੈਰਾਨੀਜਨਕ ਦੇਖਿਆ ਹੈ।
ਇਸ ਮਗਰੋਂ ਜਦ ਇਕ ਪੁਲਸ ਅਫਸਰ ਇੱਥੋਂ ਲੰਘਿਆ ਤਾਂ ਉਸ ਨੇ ਇਕ ਅਜੀਬ ਪਰਛਾਵਾਂ ਦੇਖਿਆ। ਇਹ ਪੂਰੀ ਤਰ੍ਹਾਂ ਨਾਲ ਏਲੀਅਨਜ਼ ਵਰਗਾ ਲੱਗਦਾ ਸੀ । ਉਸ ਨੇ ਇਸ ਦੀ ਤਸਵੀਰ ਖਿੱਚ ਲਈ। ਗਸ਼ਤ ਕਰ ਰਹੇ ਪੁਲਸ ਵਾਲੇ ਵੀ ਇਸ ਨੂੰ ਦੇਖ ਕੇ ਡਰ ਗਏ।
ਪੁਲਸ ਨੇ ਦੱਸਿਆ ਕਿ ਪਾਰਕ 'ਚ ਖੇਡ ਰਹੇ ਬੱਚਿਆਂ ਨੇ ਵੀ ਇਸ ਨੂੰ ਦੇਖਣ ਦਾ ਦਾਅਵਾ ਕੀਤਾ ਸੀ। ਪੁਲਸ ਨੂੰ ਵੀ ਭਰੋਸਾ ਹੋ ਗਿਆ ਹੈ ਕਿ ਉਨ੍ਹਾਂ ਨੇ ਜੋ ਦੇਖਿਆ ਉਹ ਇਨਸਾਨ ਬਿਲਕੁਲ ਵੀ ਨਹੀਂ ਸੀ।
ਭਾਰਤੀ ਸਿੱਖਿਆ ਮੰਤਰੀ ਪ੍ਰਜਾਪਤੀ ਚੁਣੇ ਗਏ ਐੱਨ. ਪੀ. ਏ. ਦੇ ਫੇਲੋ
NEXT STORY