ਲੰਡਨ/ਨਵੀਂ ਦਿੱਲੀ - ਭਾਰਤ ਵਿਚ ਪਾਇਆ ਗਿਆ ਕੋਵਿਡ-19 ਦਾ ਨਵਾਂ ਸਟ੍ਰੇਨ (ਵੇਰੀਐਂਟ) ਹੁਣ ਬ੍ਰਿਟੇਨ ਤੱਕ ਪਹੁੰਚ ਗਿਆ ਹੈ। ਹੈਲਥ ਅਥਾਰੀਟੀਜ਼ ਮੁਤਾਬਕ ਬ੍ਰਿਟੇਨ ਵਿਚ ਇਸ ਨਾਲ 77 ਲੋਕ ਇਨਫੈਕਟਡ ਪਾਏ ਗਏ ਹਨ। ਇਸ ਨੂੰ ਬੀ.1.617 ਨਾਂ ਦਿੱਤਾ ਗਿਆ ਹੈ ਅਤੇ ਇਹ ਕਾਫੀ ਤੇਜ਼ੀ ਨਾਲ ਫੈਲਦਾ ਹੈ। ਇਸ ਵਾਇਰਸ ਦੀ ਫਿਲਹਾਲ ਮੈਡੀਕਲ ਮਾਨਿਟਰਿੰਗ ਕੀਤੀ ਜਾ ਰਹੀ ਹੈ, ਜਿਸ ਨੂੰ ਤਕਨੀਕੀ ਤੌਰ 'ਤੇ ਵੇਰੀਐਂਟ ਅੰਡਰ ਇੰਵੈਸਟੀਗੇਸ਼ਨ (ਵੀ. ਯੂ. ਆਈ.) ਕਿਹਾ ਜਾਂਦਾ ਹੈ।
ਇਹ ਵੀ ਪੜੋ - ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼
ਪਬਲਿਕ ਹੈਲਥ ਇੰਗਲੈਂਡ (ਪੀ. ਐੱਚ. ਈ.) ਨੇ ਆਪਣੇ ਹਫਤਾਵਰੀ ਰਿਵਿਊ ਵਿਚ ਇਸ ਨਾਲ ਸਬੰਧਇਤ ਜਾਣਕਾਰੀ ਦਿੱਤੀ ਹੈ। ਇਸ ਨੂੰ ਵੇਰੀਐਂਟ ਆਫ ਕੰਸਰਨ (ਵੀ. ਓ. ਸੀ.) ਕੈਟੇਗਰੀ ਵਿਚ ਰੱਖਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਵਿਚ ਪਾਇਆ ਗਿਆ ਸੀ। ਇਸ ਵੇਰੀਐਂਟ ਵਿਚ ਲਗਾਤਾਰ ਬਦਲਾਅ ਭਾਵ ਮਿਊਟੇਸ਼ਨ ਹੁੰਦਾ ਹੈ, ਲਿਹਾਜ਼ਾ ਇਹ ਜਲਦ ਪਕੜ ਵਿਚ ਨਹੀਂ ਆਉਂਦਾ।
ਇਹ ਵੀ ਪੜੋ - 'ਨੀਰਵ ਮੋਦੀ' ਨੂੰ ਲਿਆਂਦਾ ਜਾਵੇਗਾ ਭਾਰਤ, UK ਦੇ ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ
3 ਮਿਊਟੇਸ਼ੰਸ ਦੀ ਪਛਾਣ
ਪੀ. ਐੱਚ. ਈ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀ.1.617 ਵੇਰੀਐਂਟ ਦੇ ਹੁਣ ਤੱਕ 3 ਮਿਊਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ। ਤਕਨੀਕੀ ਤੌਰ 'ਤੇ ਇਨ੍ਹਾਂ ਨੂੰ ਈ484 ਕਿਊ, ਐੱਲ452ਆਰ ਅਤੇ ਪੀ681ਆਰ ਨਾਂ ਦਿੱਤਾ ਗਿਆ ਹੈ। ਨਵੇਂ ਵੇਰੀਐਂਟ ਨਾਲ ਹੁਣ ਤੱਕ 77 ਲੋਕ ਇਨਫੈਕਟਡ ਪਾਏ ਗਏ ਹਨ। ਰਿਪੋਰਟ ਮੁਤਾਬਕ ਸਭ ਇਨਫੈਕਟਡਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ - ਪਸ਼ੂਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਇਹ ਵੈਕਸੀਨ ਹੈ ਪ੍ਰਭਾਵੀ, ਰੂਸ ਨੇ ਕੀਤਾ ਐਲਾਨ
ਇਸ ਤੋਂ ਜ਼ਿਆਦਾ ਖਤਰਾ ਕਿਉਂ
ਰਿਪੋਰਟ ਮੁਤਾਬਕ ਨਵੇਂ ਸਟ੍ਰੇਨ ਵਿਚ ਮਿਊਟੇਸ਼ਨ ਜ਼ਿਆਦਾ ਤੇਜ਼ੀ ਨਾਲ ਹੁੰਦੇ ਹਨ ਅਤੇ ਇਹੀ ਕਾਰਣ ਹੈ ਕਿ ਇਸ ਦੇ ਇਕ ਮਿਊਟੇਸ਼ਨ ਦੀ ਪਛਾਣ ਹੋ ਪਾਉਂਦੀ ਹੈ ਉਦੋਂ ਤੱਕ ਦੂਜਾ ਮਿਊਟੇਸ਼ਨ ਸਾਹਮਣੇ ਆ ਜਾਂਦਾ ਹੈ। ਕਈ ਮਾਮਲਿਆਂ ਵਿਚ ਦੇਖਿਆ ਗਿਆ ਹੈ ਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਮਿਊਨਿਟੀ ਨੂੰ ਖਤਮ ਕਰ ਦਿੰਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਲਈ ਇਹੀ ਵੇਰੀਐਂਟ ਜ਼ਿੰਮੇਵਾਰ ਹੋ ਸਕਦਾ ਹੈ। ਇਸ ਕਾਰਣ ਹੀ ਉਥੇ ਦੂਜੀ ਲਹਿਰ ਜ਼ਿਆਦਾ ਘਾਤਕ ਹੋ ਰਹੀ ਹੈ।
ਇਹ ਵੀ ਪੜੋ - ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ੀ ਮੰਤਰੀ ਨੇ ਕਿਹਾ, 'ਅਸੀਂ ਭਾਰਤ ਤੋਂ ਕਿਤੇ ਬਿਹਤਰ ਹਾਂ'
ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ
NEXT STORY