ਕੈਨਬਰਾ (ਭਾਸ਼ਾ)– ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਕੰਪਨੀ ‘ਮੈਡੀਬੈਂਕ’ ਨੇ ਕਿਹਾ ਕਿ ਇਕ ਸਾਈਬਰ ਅਪਰਾਧੀ ਨੇ ਉਸ ਦੇ ਸਾਰੇ 40 ਲੱਖ ਗਾਹਕਾਂ ਦਾ ਨਿੱਜੀ ਡਾਟਾ ਹੈਕ ਕਰ ਲਿਆ ਹੈ। ਆਸਟ੍ਰੇਲੀਆ ਦੀ ਸਰਕਾਰ ਅਜਿਹਾ ਕਾਨੂੰਨ ਲੈ ਕੇ ਆਈ ਹੈ, ਜਿਸ ਦੇ ਤਹਿਤ ਉਨ੍ਹਾਂ ਕੰਪਨੀਆਂ ’ਤੇ ਹੁਣ ਵਧੇਰੇ ਜੁਰਮਾਨਾ ਲੱਗੇਗਾ ਜੋ ਆਪਣੇ ਗਾਹਕਾਂ ਦੀਆਂ ਨਿੱਜੀ ਜਾਣਕਾਰੀਆਂ ਦੀ ਰੱਖਿਆ ਨਹੀਂ ਕਰ ਸਕਣਗੀਆਂ।
ਮੈਡੀਬੈਂਕ ਨੇ ਕਿਹਾ ਕਿ ਵੱਡੀ ਗਿਣਤੀ ’ਚ ਸਿਹਤ ਦਾਅਵਿਆਂ ਦੇ ਅੰਕੜਿਆਂ ਤੱਕ ਵੀ ਅਪਰਾਧੀ ਦੀ ਪਹੁੰਚ ਬਣ ਗਈ ਸੀ। ਇਸ ਬਾਰੇ ਪੁਲਸ ਨੂੰ ਹਫਤੇ ਭਰ ਪਹਿਲਾਂ ਜਾਣਕਾਰੀ ਦਿੱਤੀ ਗਈਸੀ ਅਤੇ ਉਦੋਂ ਕੰਪਨੀ ਦੇ ਸ਼ੇਅਰਾਂ ਦੇ ਲੈਣ-ਦੇਣ ’ਤੇ ਰੋਕ ਲਗਾ ਦਿੱਤੀ ਗਈ ਸੀ। ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇਕ ‘ਅਪਰਾਧੀ’ ਨੇ ਕੰਪਨੀ ਨਾਲ ਸੰਪਰਕ ਕਰ ਕੇ ਖਪਤਕਾਰਾਂ ਦੇ ਚੋਰੀ ਕੀਤੇ ਗਏ ਨਿੱਜੀ ਅੰਕੜਿਆਂ ਨੂੰ ਜਾਰੀ ਕਰਨ ਦੇ ਸਬੰਧ ’ਚ ਪੈਸਿਆਂ ਦੀ ਮੰਗ ਕੀਤੀ ਹੈ ਅਤੇ ਹਾਈ-ਪ੍ਰੋਫਾਈਲ ਗਾਹਕਾਂ ਦੇ ਰੋਗਾਂ ਅਤੇ ਇਲਾਜਾਂ ਦੀ ਜਾਣਕਾਰੀ ਜਨਤਕ ਕਰਨ ਦੀ ਕਥਿਤ ਧਮਕੀ ਦਿੱਤੀ ਹੈ।
ਕੰਪਨੀ ਨੇ ਪਹਿਲਾ ਕਿਹਾ ਸੀ ਕਿ ਇਹ ਸੰਨ੍ਹਮਾਰੀ ਉਸ ਦੀ ਸਹਾਇਕ ਇਕਾਈ ਏ. ਐੱਚ. ਐੱਮ. ਅਤੇ ਵਿਦੇਸ਼ੀ ਵਿਦਿਆਰਥੀਆਂ ਤੱਕ ਸੀਮਤ ਹੈ। ਮੈਡੀਬੈਂਕ ਦੇ ਮੁੱਖ ਕਾਰਜਕਾਰੀ ਡੇਵਿਡ ਕੋਜਕਾਰ ਨੇ ਕਿਹਾ ਕਿ ਸਾਡੀ ਜਾਂਚ ’ਚ ਹੁਣ ਪਤਾ ਲੱਗਾ ਹੈ ਕਿ ਇਸ ਅਪਰਾਦੀ ਨੇ ਸਾਡੇ ਸਾਰੇ ਨਿੱਜੀ ਸਿਹਤ ਬੀਮਾ ਗਾਹਕਾਂ ਦੇ ਨਿੱਜੀ ਅੰਕੜਿਆਂ ਅਤੇ ਵੱਡੀ ਗਿਣਤੀ ’ਚ ਸਿਹਤ ਦਾਅਵਿਆਂ ਸਬੰਧੀ ਡਾਟਾ ਤੱਕ ਸੰਨ੍ਹ ਲਗਾ ਦਿੱਤੀ ਸੀ। ਉਨ੍ਹਾਂ ਨੇ ਗਾਹਕਾਂ ਕੋਲੋਂ ਮਾਫੀ ਮੰਗੀ।
ਇਟਲੀ : PM ਮੇਲੋਨੀ ਨੇ ਜਿੱਤਿਆ ਵਿਸ਼ਵਾਸ ਵੋਟ ਪਰ ਪ੍ਰਵਾਸੀਆਂ 'ਚ ਡਰ ਦਾ ਮਾਹੌਲ
NEXT STORY