ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਮੁੱਖ ਮੌਲਵੀ ਨੂੰ ਇਹ ਲੱਗਦਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਅੱਲ੍ਹਾ ਦਾ ਸ਼ਰਾਪ ਹੈ ਜੋ ਉਨ੍ਹਾਂ ਨੇ ਵਧਦੀ ਨਗਨਤਾ ਅਤੇ ਅਸ਼ਲੀਲਤਾ ਤੋਂ ਨਾਰਾਜ਼ ਹੋ ਕੇ ਦਿੱਤਾ ਹੈ। ਹੈਰਾਨ ਕਰਣ ਵਾਲੀ ਗੱਲ ਇਹ ਹੈ ਕਿ ਅਜੀਬੋ ਗਰੀਬ ਦਾਅਵਾ ਮੌਲਾਨਾ ਤਾਰਿਕ ਜਮੀਲ ਨੇ ਨੈਸ਼ਨਲ ਟੈਲੀਵਿਜਨ 'ਤੇ ਉਦੋਂ ਕੀਤਾ ਜਦੋਂ ਪੀ.ਐਮ. ਇਮਰਾਨ ਖਾਨ ਨੇ ਫੰਡ ਇਕੱਠਾ ਕਰਣ ਲਈ ਟੈਲਿਥਾਨ ਦਾ ਆਯੋਜਨ ਕੀਤਾ ਸੀ। ਇਸ ਬਿਆਨ ਨੂੰ ਲੈ ਕੇ ਮੌਲਾਨਾ ਦੀ ਨਿੰਦਾ ਤਾਂ ਹੋ ਹੀ ਰਹੀ ਉਥੇ ਹੀ ਹੁਣ ਇਮਰਾਨ ਸਰਕਾਰ ਵੀ ਲੋਕਾਂ ਦੇ ਨਿਸ਼ਾਨੇ 'ਤੇ ਹਨ।
ਇਹ ਕੀ ਬੋਲ ਗਏ ਮੌਲਾਨਾ
ਮੌਲਾਨਾ ਜਮੀਲ ਦੀ ਪਾਕਿਸਤਾਨ 'ਚ ਕਾਫ਼ੀ ਫੈਨ ਫਾਲੋਇੰਗ ਹੈ। ਉਨ੍ਹਾਂ ਕਿਹਾ, ਅਸ਼ਲੀਲਤਾ ਅਤੇ ਨਗਨਤਾ ਕੋਰੋਨਾ ਵਾਇਰਸ ਦੇ ਰੂਪ 'ਚ ਅੱਲ੍ਹਾ ਦਾ ਗੁੱਸਾ ਹੈ। ਕੌਣ ਹੈ ਜੋ ਸਾਡੀ ਧੀਆਂ ਨੂੰ ਡਾਂਸ ਕਰਾ ਰਿਹਾ ਹੈ। ਉਨ੍ਹਾਂ ਦੇ ਕੱਪੜੇ ਛੋਟੇ ਹੁੰਦੇ ਜਾ ਰਹੇ ਹਨ। ਜਦੋਂ ਸਮਾਜ 'ਚ ਅਸ਼ਲੀਲਤਾ ਆਮ ਗੱਲ ਹੋ ਗਈ ਹੈ ਤਾਂ ਅੱਲ੍ਹਾ ਗੁੱਸੇ ਹੋ ਗਏ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਔਰਤਾਂ ਪ੍ਰਤੀ ਬੇਹੱਦ ਕਠੋਰ ਅਤੇ ਅਪਮਾਨਿਤ ਕਰਣ ਵਾਲਾ ਕਰਾਰ ਦਿੱਤਾ ਗਿਆ ਹੈ। ਕਾਨੂੰਨ ਅਤੇ ਨਿਆਂ ਮਾਮਲੇ 'ਤੇ ਸੰਸਦੀ ਸਕੱਤਰ ਵਕੀਲ ਮਲੀਖਾ ਬੁਖਾਰੀ ਨੇ ਟਵੀਟ ਕੀਤਾ, ਮਹਾਮਾਰੀ ਦੇ ਪ੍ਰਸਾਰ ਨੂੰ ਕਿਸੇ ਵੀ ਹਾਲਾਤ 'ਚ ਔਰਤਾਂ ਦੀ ਨੈਤਿਕਤਾ ਅਤੇ ਸ਼ੀਲ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਹੈ।
ਮੰਤਰੀ ਤੋਂ ਲੈ ਕੇ ਕਾਨੂੰਨ ਮੰਤਰੀ ਸਾਰੇ ਨਾਰਾਜ਼
ਮਨੁੱਖੀ ਅਧਿਕਾਰ ਮੰਤਰੀ ਸ਼ੀਰੀਨ ਮਜਾਰੀ ਨੇ ਕਿਹਾ, ਅਸੀਂ ਇਸ ਅਜਿਹੇ ਬੇਢੰਗੇ ਦੋਸ਼ਾਂ ਦੀ ਆੜ 'ਚ ਔਰਤਾਂ ਨੂੰ ਨਿਸ਼ਾਨਾ ਬਣਾਉਣ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪਾਕਿਸਤਾਨ ਦੇ ਸੰਵਿਧਾਨ ਦੇ ਤਹਿਤ ਆਪਣੇ ਅਧਿਕਾਰਾਂ ਨੂੰ ਪਾਉਣ ਲਈ ਅਸੀਂ ਸਖਤ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਬੇਤੁਕਾ ਹੈ ਜਿਸ 'ਚ ਕੋਵਿਡ-19 ਮਹਾਮਾਰੀ ਦੀ ਵਜ੍ਹਾ ਔਰਤਾਂ ਦੇ ਛੋਟੇ ਸਲੀਵਸ ਦੇ ਕੱਪੜਿਆਂ ਨੂੰ ਠਿਹਰਾਇਆ ਜਾ ਰਿਹਾ ਹੈ। ਇਹ ਮਹਾਮਾਰੀ ਬਾਰੇ ਅਗਿਆਨਤਾ ਜਾਂ ਇੱਕ ਔਰਤ ਖਿਲਾਫ ਮਾਇੰਡਸੈਟ ਦਿਖਾਉਂਦਾ ਹੈ ਜੋ ਕਿ ਸਵੀਕਰਾਯੋਗ ਨਹੀਂ ਹੈ।
ਆਸਮਾ ਜਹਾਂਗੀਰ ਲੀਗਲ ਐਡ ਸੇਲ ਦੀ ਨਿਦੇਸ਼ਕ ਨਿਦਾ ਐਲੀ ਨੇ ਕਿਹਾ ਕਿ ਔਰਤਾਂ ਨੂੰ ਲਾਕਡਾਊਨ ਦੇ ਦੌਰਾਨ ਸੁਰੱਖਿਆ ਦੀ ਜ਼ਰੂਰਤ ਹੈ। ਸਰਕਾਰ ਦੁਆਰਾ ਟੈਲੀਵਿਜਨ ਪ੍ਰੋਗਰਾਮ 'ਚ ਤਾਰਿਕ ਜਮੀਲ ਨੂੰ ਸੱਦਿਆ ਗਿਆ ਜਿਸ ਨੇ ਨਾ ਸਿਰਫ ਔਰਤਾਂ ਦੀ ਚੀਜ਼ ਸਮਝੀ ਸਗੋਂ ਇਹ ਐਲਾਨ ਵੀ ਕਰ ਦਿੱਤਾ ਕਿ ਉਨ੍ਹਾਂ ਦੇ ਵਿਅਕਤੀਗਤ ਐਕਸ਼ਨ ਨਾਲ ਅੱਲ੍ਹਾ ਨੇ ਨਾਰਾਜ਼ ਹੋ ਕੇ ਸਜ਼ਾ ਦਿੱਤੀ ਹੈ। ਅਸੀਂ ਮੌਲਾਨਾ ਦੇ ਬਿਆਨ ਦੀ ਨਿੰਦਾ ਕਰਦੇ ਹਾਂ ਜਿਨ੍ਹਾਂ ਨੇ ਔਰਤਾਂ ਦੇ ਸ਼ੀਲ ਨੂੰ ਕੋਵਿਡ-19 ਮਹਾਮਾਰੀ ਨਾਲ ਜੋੜਿਆ ਹੈ।
ਕੋਰੋਨਾ : 15 ਦਿਨਾਂ 'ਚ ਮੌਤਾਂ ਦਾ ਅੰਕੜਾ ਹੋਇਆ ਦੁਗਣਾ ਤੇ ਦੁਨੀਆ ਭਰ 'ਚ ਮਿ੍ਰਤਕਾਂ ਦੀ ਗਿਣਤੀ 2 ਲੱਖ ਪਾਰ
NEXT STORY