ਅੰਮ੍ਰਿਤਸਰ- ਅੰਮ੍ਰਿਤਸਰ ਦੀ ਰਾਮਨਗਰ ਕਲੋਨੀ 'ਚ ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ ‘ਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬੜਤੋੜ ਹਮਲਾ ਕੀਤਾ ਗਿਆ। ਹਮਲੇ ਦੌਰਾਨ ਕਮਲ ਬੰਗਾਲੀ ਦੇ ਭਤੀਜੇ ਦੀ ਛਾਤੀ ‘ਤੇ ਗੋਲੀ ਲੱਗੀ, ਜਦਕਿ ਬਦਮਾਸ਼ਾਂ ਨੇ ਕਿਰਪਾਨਾਂ, ਕੱਚ ਦੀਆਂ ਬੋਤਲਾਂ ਅਤੇ ਪੱਥਰਾਂ ਨਾਲ ਵੀ ਹਮਲਾ ਕੀਤਾ। ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ ਨੂੰ ਗੋਲੀਆਂ ਨਾਲ ਭੁੰਨਿਆ
ਕਮਲ ਬੰਗਾਲੀ, ਜੋ ਅਨੇਕ ਵਾਰ ਰਾਮਨਗਰ ਪੰਚਾਇਤ ਦੇ ਸਰਪੰਚ ਰਹਿ ਚੁੱਕੇ ਹਨ, ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਇਸ ਵਾਰ ਵੀ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਆ ਕੇ ਧਮਕੀ ਦਿੱਤੀ ਕਿ ਜੇ ਫਿਰੌਤੀ ਨਾ ਦਿੱਤੀ ਤਾਂ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਗੁੰਡਾਗਰਦੀ ਦਾ ਸ਼ਿਕਾਰ ਹਨ ਅਤੇ ਰਾਮਨਗਰ ਕਲੋਨੀ ਦੇ ਗਰੀਬ ਵਸਨੀਕਾਂ ਨੂੰ ਵੀ ਸੁਰੱਖਿਆ ਦੀ ਕਮੀ ਮਹਿਸੂਸ ਹੋ ਰਹੀ ਹੈ।ਘਟਨਾ ਬਾਰੇ ਦੱਸਦੇ ਹੋਏ ਕਮਲ ਬੰਗਾਲੀ ਨੇ ਕਿਹਾ ਕਿ ਹਮਲਾਵਰ ਪਹਿਲਾਂ ਉਨ੍ਹਾਂ ਦੇ ਬੇਟੇ ਨੂੰ ਨਿਸ਼ਾਨਾ ਬਣਾਉਣ ਆਏ ਅਤੇ ਉਸ ਉੱਤੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਦੇ ਭਤੀਜੇ ਨੂੰ ਗੋਲੀ ਮਾਰੀ ਗਈ। ਹਾਲਾਤ ਸੰਭਾਲਣ ਲਈ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ, ਪਰ ਪੁਲਸ ਮੌਕੇ ‘ਤੇ ਦੇਰੀ ਨਾਲ ਪਹੁੰਚੀ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੰਨ੍ਹਾਂ ਲੋਕਾਂ ਨੇ ਹਮਲਾ ਕੀਤਾ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਭਾਵੇਂ ਉਨ੍ਹਾਂ ‘ਤੇ ਕਤਲ ਦੇ ਯਤਨ ਵਰਗੀਆਂ ਧਾਰਾਵਾਂ ਹੀ ਕਿਉਂ ਨਾ ਲਗਾਈਆਂ ਜਾਣ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ ਸੀ ਅਤੇ ਪੀੜਤ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਬਾਹਰੀ ਲੋਕ ਆ ਕੇ ਸਾਬਕਾ ਸਰਪੰਚ ਨਾਲ ਝਗੜੇ ਵਿੱਚ ਸ਼ਾਮਲ ਹੋਏ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਬਿਆਨਾਂ ਅਤੇ ਸਬੂਤਾਂ ਦੇ ਆਧਾਰ ‘ਤੇ ਜਿੰਨ੍ਹਾਂ ਦਾ ਵੀ ਨਾਮ ਸਾਹਮਣੇ ਆਵੇਗਾ, ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਕਿ ਕਮਲ ਬੰਗਾਲੀ ‘ਤੇ ਹਮਲਾ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਬਦਮਾਸ਼ਾਂ ਦੇ ਨਿਸ਼ਾਨੇ ‘ਤੇ ਰਹਿ ਚੁੱਕੇ ਹਨ, ਜਿਸ ਕਰਕੇ ਇਲਾਕੇ ਵਿੱਚ ਲੋਕਾਂ ਵਿੱਚ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪ੍ਰਤੀ ਗੁੱਸਾ ਅਤੇ ਅਸੰਤੋਸ਼ ਵਧ ਰਿਹਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਲਾਈਓਵਰ 'ਤੇ ਚੱਲਦੀ ਕਾਰ 'ਚ ਮਚੇ ਅੱਗ ਦੇ ਭਾਂਬੜ, ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ
NEXT STORY