ਨਿਊਜਰਸੀ, (ਬਿਊਰੋ)— ਕਹਿੰਦੇ ਨੇ ਕਿ ਸੱਚੇ ਪਿਆਰ ਲਈ ਲੋਕ ਕੁੱਝ ਵੀ ਕਰ ਜਾਂਦੇ ਹਨ। ਨਿਊਜਰਸੀ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਸਰਪ੍ਰਾਈਜ਼ ਦੇਣ ਲਈ ਝੂਠੀ ਬੀਮਾਰੀ ਦਾ ਬਹਾਨਾ ਬਣਾਇਆ ਅਤੇ ਉਸ ਦਾ ਦਿਲ ਜਿੱਤ ਲਿਆ। 32 ਸਾਲਾ ਥਾਮਸ ਨਰਸ ਲਾਰੇਨ ਨੂੰ ਦਿਲ ਦੇ ਬੈਠਾ ਸੀ। ਥਾਮਸ ਨੂੰ ਹਮੇਸ਼ਾ ਲੱਗਦਾ ਸੀ ਕਿ ਉਸ ਨੂੰ ਆਪਣੇ ਦਿਲ ਦੀ ਗੱਲ ਬੋਲ ਦੇਣੀ ਚਾਹੀਦੀ ਹੈ ਪਰ ਉਸ ਨੂੰ ਡਰ ਸੀ ਕਿ ਕਿਤੇ ਲਾਰੇਨ ਉਸ ਦੇ ਪ੍ਰਸਤਾਵ ਨੂੰ ਠੁਕਰਾ ਨਾ ਦੇਵੇ। ਬਸ ਫਿਰ ਉਸ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਲਈ ਵੱਖਰਾ ਹੀ ਢੰਗ ਲੱਭਿਆ।
ਥਾਮਸ ਨੇ ਐਲਰਜੀ ਕਾਰਨ ਬੀਮਾਰ ਹੋਣ ਦਾ ਝੂਠਾ ਬਹਾਨਾ ਬਣਾਇਆ ਅਤੇ ਮਰੀਜ਼ ਬਣ ਕੇ ਸਟਰੈਚਰ 'ਤੇ ਲੰਮਾ ਪੈ ਕੇ ਹਸਪਤਾਲ ਪੁੱਜਾ। ਹਸਪਤਾਲ ਵਾਲੇ ਉਸ ਨੂੰ ਉਸ ਨੂੰ ਆਈ.ਸੀ. ਯੂ ਤਕ ਲੈ ਗਏ, ਜਿੱਥੇ ਉਸ ਦੀ ਪ੍ਰੇਮਿਕਾ ਪਹਿਲਾਂ ਹੀ ਮੌਜੂਦ ਸੀ।
ਕਮਰੇ 'ਚ ਪੁੱਜਦੇ ਹੀ ਥਾਮਸ ਸਟਰੈਚਰ ਤੋਂ ਉੱਤਰ ਕੇ ਗੋਡਿਆਂ ਦੇ ਭਾਰ ਬੈਠ ਗਿਆ ਅਤੇ ਲਾਰੇਨ ਨੂੰ ਪ੍ਰਪੋਜ਼ ਕੀਤਾ । ਉਹ ਇਹ ਸਭ ਦੇਖ ਕੇ ਭਾਵੁਕ ਹੋ ਗਈ ਅਤੇ ਉਸ ਨੇ ਥਾਮਸ ਨੂੰ ਗਲੇ ਲਗਾ ਲਿਆ। ਲਾਰੇਨ ਦੀ ਹਾਂ ਮਗਰੋਂ ਥਾਮਸ ਨੇ ਉਸ ਦੇ ਅੰਗੂਠੀ ਪਾ ਦਿੱਤੀ। ਹਸਪਤਾਲ ਦਾ ਸਟਾਫ ਅਤੇ ਲੋਕ ਇਸ ਜੋੜੇ ਲਈ ਤਾੜੀਆਂ ਵਜਾ ਰਹੇ ਸਨ।
ਸਫਰ ਦੌਰਾਨ ਵਿਅਕਤੀਆਂ ਨੂੰ ਵੀਡੀਓ ਬਣਾਉਣੀ ਪਈ ਮਹਿੰਗੀ, ਵਾਪਰਿਆ ਹਾਦਸਾ (ਵੀਡੀਓ)
NEXT STORY