ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਧੋਖਾਧੜੀ ਮਾਮਲੇ ਵਿਚ 12 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਉਸ 'ਤੇ ਲੱਗਭਗ 10 ਲੱਖ ਡਾਲਰ (ਕਰੀਬ 7 ਕਰੋੜ ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਬਾਬੂਭਾਈ ਭੂਰਾਭਾਈ ਰਾਠੌੜ 'ਤੇ ਹੈਲਥ ਕੇਅਰ ਵਿਚ ਧੋਖਾਧੜੀ ਅਤੇ ਪਛਾਣ ਲੁਕਾਉਣ ਦਾ ਦੋਸ਼ ਹੈ। ਯੂ.ਐੱਸ. ਅਟਾਰਨੀ ਐਂਡਰਿਊ ਬਿਰਗੇ ਨੇ ਕਿਹਾ ਕਿ ਮਿਸ਼ੀਗਨ ਦੇ ਬਾਬੂਭਾਈ ਭੂਰਾਭਾਈ ਰਾਠੌੜ ਨੂੰ ਅਗਸਤ 2018 ਵਿਚ ਦੋਹਾਂ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਅਮਰੀਕੀ ਜ਼ਿਲਾ ਜੱਜ ਜੈਨੇਟ ਨੈੱਫ ਨੇ ਵੀ ਰਾਠੌੜ ਨੂੰ ਫੈਡਰਲ ਸਿਹਤ ਬੀਮਾ ਪ੍ਰੋਗਰਾਮਾਂ ਮੈਡੀਕੇਅਰ ਅਤੇ ਮੈਡੀਕੇਡ ਦੀ ਬਹਾਲੀ ਲਈ ਜੁਰਮਾਨੇ ਦੀ ਰਾਸ਼ੀ ਭੁਗਤਾਨ ਕਰਨ ਦਾ ਆਦੇਸ਼ ਦਿੱਤਾ। ਇੱਥੇ ਦੱਸ ਦਈਏ ਕਿ ਸਾਲ 2013 ਵਿਚ ਰਾਠੌੜ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਅੱਗੇ ਮੇਡੀਕੇਅਰ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ ਕਿਉਂਕਿ ਉਸ ਦੀ ਸਿਹਤ ਦੇਖਭਾਲ ਕੰਪਨੀਆਂ ਵਿਚ ਮਰੀਜ਼ਾਂ ਦੀ ਰੈਫਰਲ ਦੇ ਬਦਲੇ ਵਿਚ ਪ੍ਰੈਕਟੀਸ਼ਨਰਾਂ ਨੂੰ ਗੈਰ ਕਾਨੂੰਨੀ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ ਸੀ।
ਕਾਲ ਸੈਂਟਰ ਮਾਮਲੇ 'ਚ ਭਾਰਤੀ ਨਾਗਰਿਕ ਨੂੰ ਹੋਈ 16 ਮਹੀਨਿਆਂ ਦੀ ਜੇਲ
NEXT STORY