ਵਾਸ਼ਿੰਗਟਨ, (ਭਾਸ਼ਾ)— ਕਾਲ ਸੈਂਟਰ ਘੋਟਾਲਾ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਇਕ ਭਾਰਤੀ ਨੂੰ 16 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਘੋਟਾਲੇ 'ਚ 340 ਤੋਂ ਜ਼ਿਆਦਾ ਲੋਕਾਂ ਨਾਲ ਠੱਗੀ ਹੋਈ ਸੀ ਜਿਸ ਨਾਲ 2,00000 ਅਮਰੀਕੀ ਡਾਲਰਾਂ ਤੋਂ ਵਧੇਰੇ ਦਾ ਨੁਕਸਾਨ ਹੋਇਆ ਸੀ। ਨਿਆਂ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਮਹਿਬੂਬ ਮੰਸੁਰਾਲੀ ਚਰਾਨੀਆ ਨੇ ਜਨਵਰੀ 'ਚ ਧਨ ਦੇ ਗੈਰ-ਕਾਨੂੰਨੀ ਤਰੀਕੇ ਨਾਲ ਲੈਣ-ਦੇਣ ਦੇ ਕਾਰੋਬਾਰ 'ਚ ਸ਼ਾਮਲ ਹੋਣ ਦਾ ਦੋਸ਼ ਸਵਿਕਾਰ ਕੀਤਾ ਸੀ।
ਇਸ ਦੇ ਬਾਅਦ ਉਸ ਨੂੰ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ। ਵਿਭਾਗ ਦਾ ਕਹਿਣਾ ਹੈ ਕਿ 16 ਮਹੀਨੇ ਦੀ ਸਜ਼ਾ ਦੇ ਬਾਅਦ 3 ਸਾਲਾਂ ਤਕ ਉਸ 'ਤੇ ਨਜ਼ਰ ਰੱਖੀ ਜਾਵੇਗੀ। ਚਰਾਨੀਆ ਨੂੰ ਵਿਸ਼ੇਸ਼ ਸਮੀਖਿਆ ਲਈ 100 ਡਾਲਰ ਦੀ ਰਾਸ਼ੀ ਦੇਣ ਅਤੇ ਯੋਜਨਾ ਦੇ ਪੀੜਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਰੂਪ 'ਚ 2,03,958.02 ਡਾਲਰ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ। ਅਮਰੀਕੀ ਅਟਾਰਨੀ ਬਿਊਂਗ ਜੇ ਬੀਜੇ ਪੈਕ ਨੇ ਕਿਹਾ,''ਚਰਾਨੀਆ ਜਿਸ ਘੋਟਾਲੇ ਦਾ ਹਿੱਸਾ ਸੀ, ਉਸ 'ਚ ਲੋਕਾਂ ਨੂੰ ਫੋਨ ਕਰਕੇ ਡਰਾ-ਧਮਕਾ ਕੇ ਅਤੇ ਝੂਠ ਬੋਲ ਕੇ ਪੈਸੇ ਠੱਗੇ ਜਾਂਦੇ ਸਨ।''
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਇਕ ਭਾਰਤੀ ਨੂੰ ਕਾਲ ਸੈਂਟਰ ਘੋਟਾਲੇ 'ਚ ਅਮਰੀਕੀ ਅਦਾਲਤ ਨੇ 8 ਸਾਲਾਂ ਦੀ ਸਜ਼ਾ ਸੁਣਾਈ ਹੈ। ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।
ਅਮਰੀਕੀ ਅਧਿਕਾਰੀਆਂ ਵੱਲੋਂ ਭਾਰਤ 'ਚ ਲੋੜੀਂਦੇ ਦੋਸ਼ੀ 'ਰੇਡੀਓਵਾਲਾ' ਦੀ ਹਵਾਲਗੀ
NEXT STORY