ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਨੇ ਕੋਰੋਨਾਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਅਮਰੀਕੀ ਕਾਂਗਰਸ ਨੂੰ 2.5 ਅਰਬ ਡਾਲਰ ਦਾ ਬਜਟ ਪਾਸ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਪ੍ਰਬੰਧਨ ਅਤੇ ਬਜਟ ਦਫਤਰ ਦੇ ਮੁਤਾਬਕ ਵਾਇਰਸ ਨਾਲ ਲੜਨ ਲਈ ਟੀਕੇ ਦੇ ਵਿਕਾਸ ਲਈ ਬਜਟ ਦੀ 1 ਅਰਬ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਹੋਵੇਗੀ ਤੇ ਬਾਕੀ ਰਾਸ਼ੀ ਦੀ ਵਰਤੋਂ ਸਿਹਤ ਸੰਬੰਧੀ ਸੰਭਾਲ ਉਪਕਰਨਾਂ ਨੂੰ ਖਰੀਦਣ ਅਤੇ ਉਹਨਾਂ ਦੀ ਸਪਲਾਈ ਲਈ ਕੀਤੀ ਜਾਵੇਗੀ।
ਪਾਲਿਟਿਕੋ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਜਨਤਕ ਸਿਹਤ ਸਮੂਹਾਂ ਨੇ ਵ੍ਹਾਈਟ ਹਾਊਸ ਨੂੰ ਕਾਂਗਰਸ ਨੂੰ ਐਮਰਜੈਂਸੀ ਰਾਸ਼ੀ ਜਾਰੀ ਕਰਨ ਲਈ ਕਹਿਣ ਦੀ ਅਪੀਲ ਕੀਤੀ ਸੀ। ਕੋਰੋਨਾਵਾਇਰਸ ਵਿਰੁੱਧ ਲੜਾਈ ਲਈ ਮੰਗੀ ਗਈ ਰਾਸ਼ੀ 2014 ਵਿਚ ਇਬੋਲਾ ਵਾਇਰਸ ਨਾਲ ਨਜਿੱਠਣ ਲਈ ਮੰਗੀ ਗਈ ਰਾਸ਼ੀ ਤੋਂ ਕਾਫੀ ਘੱਟ ਹੈ। ਸਾਲ 2014 ਵਿਚ ਇਬੋਲਾ ਵਾਇਰਸ ਨਾਲ ਨਜਿੱਠਣ ਲਈ 6.2 ਅਰਬ ਡਾਲਰ ਦੇ ਬਜਟ ਦੀ ਅਪੀਲ ਕੀਤੀ ਗਈ ਸੀ।
ਦੱਖਣੀ ਪੇਰੂ 'ਚ ਵਾਪਰਿਆ ਸੜਕ ਹਾਦਸਾ, 11 ਲੋਕਾਂ ਦੀ ਮੌਤ ਤੇ 40 ਜ਼ਖਮੀ
NEXT STORY