ਡੇਨਵਰ/ਅਮਰੀਕਾ (ਏਜੰਸੀ)- ਅਮਰੀਕਾ ਦੇ ਕੋਲੋਰਾਡੋ ਦੇ ਬੋਲਡਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਫੈੱਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਫ.ਏ.ਏ. ਦੀ ਇੱਕ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਜੰਗਲੀ ਖੇਤਰ ਵਿੱਚ ਅੱਗ ਲੱਗ ਗਈ, ਜਿਸ 'ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਐੱਫ.ਏ.ਏ. ਦੇ ਬੁਲਾਰੇ ਸਟੀਵ ਕੁਲਮ ਨੇ ਘਟਨਾ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਹਾਦਸਾ ਐਤਵਾਰ ਸਵੇਰੇ 9:41 ਵਜੇ ਵਾਪਰਿਆ। ਬੋਲਡਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਬੁਲਾਰੇ ਕੈਰੀ ਹੈਵਰਫੀਲਡ ਨੇ ਕਿਹਾ ਕਿ ਦੋ ਇੰਜਣ ਵਾਲੇ ਜਹਾਜ਼ ਟੀ-337 ਜੀ ਵਿੱਚ ਤਿੰਨ ਯਾਤਰੀ ਅਤੇ ਇੱਕ ਪਾਇਲਟ ਸਵਾਰ ਸੀ।
ਔਰਤ ਦੀ ਚਮਕੀ ਕਿਸਮਤ, ਇਕ ਹੀ ਨੰਬਰ 'ਤੇ ਲੱਗੀ ਦੋ ਵਾਰ 'ਲਾਟਰੀ', ਜਿੱਤੇ ਲੱਖਾਂ ਰੁਪਏ
NEXT STORY