ਵਾਸ਼ਿੰਗਟਨ (ਬਿਊਰੋ) : ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਸੀਰੀਆ ਵਿਚ ਸਾਲ 2014 ਤੋਂ ਜਾਰੀ ਆਈ.ਐੱਸ.ਆਈ.ਐੱਸ. ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਜਾਰੀ ਰਹੇਗੀ। ਟਰੰਪ ਦੇ ਤੁਰਕੀ ਤੋਂ ਸਾਰੀਆਂ ਪਾਬੰਦੀਆਂ ਹਟਾਉਣ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਐਸਪਰ ਦਾ ਇਹ ਬਿਆਨ ਆਇਆ ਹੈ। ਜੁਆਇੰਟ ਚੀਫਸ ਆਫ ਸਟਾਫ ਜਨਰਲ ਮਾਰਕ ਮਿਲੇ ਦੇ ਨਾਲ ਇਕ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਐਸਪਰ ਨੇ ਕਿਹਾ,''ਅਸੀਂ ਪੱਛਮੀ ਏਸ਼ੀਆ ਵਿਚ ਆਪਣੇ ਉਸ ਸਮੇਂ ਦੇ ਇਤਿਹਾਸ ਤੋਂ ਸਬਕ ਲਿਆ ਹੈ ਕਿ ਜੇਕਰ ਉਦੇਸ਼ ਸਪੱਸ਼ਟ ਨਹੀਂ ਹਨ ਤਾਂ ਸੰਘਰਸ਼ ਵਿਚ ਉਲਝੇ ਰਹਿਣਾ ਆਸਾਨ ਹੈ। ਇਕ ਪੁਲਸ ਬਲ ਦੀ ਤਰ੍ਹਾਂ ਹਰ ਛੋਟਾ ਵਿਵਾਦ ਹੱਲ ਕਰਨਾ ਸਾਡੀ ਤਰਜੀਹ ਨਹੀਂ ਹੈ।''
ਉਨ੍ਹਾਂ ਨੇ ਕਿਹਾ,''ਆਈ.ਐੱਸ.ਆਈ.ਐੱਸ. ਦੇ ਵਿਰੁੱਧ 2014 ਵਿਚ ਸ਼ੁਰੂ ਕੀਤੀ ਗਈ ਸਾਡੀ ਮੁਹਿੰਮ ਜਾਰੀ ਰਹੇਗੀ ਅਤੇ ਅਸੀਂ ਇਸਲਾਮਿਕ ਸਟੇਟ ਨੂੰ ਹਰਾ ਕੇ ਰਹਾਂਗੇ।'' ਪਿਛਲੇ ਹਫਤੇ ਟਰੰਪ ਨੇ ਬਿਆਨ ਦਿੱਤਾ ਸੀ ਕਿ ਸੀਰੀਆ ਵਿਚ ਅਮਰੀਕੀ ਫੌਜ ਬਹੁਤ ਲੰਬੇਂ ਸਮੇਂ ਤੋਂ ਹੈ, ਅਸੀਂ ਇੰਨ੍ਹਾਂ ਸਮਾਂ ਨਹੀਂ ਸੋਚਿਆ ਸੀ।
'ਕੈਲੀਫੋਰਨੀਆ ਅੱਗ' ਕਾਰਨ ਮਸ਼ਹੂਰ ਹਸਤੀਆਂ ਸਣੇ ਕਈ ਲੋਕਾਂ ਨੂੰ ਖਾਲੀ ਕਰਨੇ ਪਏ ਘਰ
NEXT STORY