ਵਾਸ਼ਿੰਗਟਨ (ਭਾਸ਼ਾ)— ਸਪੇਸਐਕਸ (Space X) ਨੇ ਫਾਲਕਨ9 ਰਾਕੇਟ ਦੀ ਮਦਦ ਨਾਲ ਇਕੱਠੇ 64 ਗ੍ਰਹਿ ਲਾਂਚ ਕੀਤੇ ਹਨ। ਅਮਰੀਕਾ ਲਈ ਇਹ ਨਵਾਂ ਰਿਕਾਰਡ ਹੈ। ਅਮਰੀਕੀ ਅਰਬਪਤੀ ਐਲਨ ਮਸਕ ਦੀ ਕੰਪਨੀ ਨੇ ਉਪਗ੍ਰਹਿਆਂ ਦੀ ਲਾਂਚ ਵਿਚ ਸੋਮਵਾਰ ਨੂੰ ਨਵਾਂ ਰਿਕਾਰਡ ਕਾਇਮ ਕਰਦਿਆਂ ਤੀਜੀ ਵਾਰ ਰੀਸਾਈਕਿਲਡ ਬੂਸਟਰ ਦੀ ਵਰਤੋਂ ਕਰ ਕੇ ਰਾਕੇਟ ਲਾਂਚ ਕੀਤਾ।
ਮਸਕ ਦੀ ਕੰਪਨੀ ਲਾਂਚ ਲਈ ਇਕ ਹੀ ਰਾਕੇਟ ਦੀ ਵਾਰ-ਵਾਰ ਵਰਤੋਂ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਕੈਲੀਫੋਰਨੀਆ ਦੀ ਕੰਪਨੀ ਸਪੇਸਐਕਸ ਨੇ ਅਜਿਹੇ 30 ਤੋਂ ਵਧੇਰੇ ਬੂਸਟਰ ਧਰਤੀ 'ਤੇ ਵਾਪਸ ਸੱਦੇ ਹਨ ਅਤੇ ਹੁਣ ਉਨ੍ਹਾਂ ਦੀ ਮੁੜ ਵਰਤੋਂ ਕਰ ਰਹੀ ਹੈ। ਅਤੀਤ ਵਿਚ ਕੰਪਨੀਆਂ ਲੱਖਾਂ ਕਰੋੜਾਂ ਡਾਲਰ ਦੀ ਲਾਗਤ ਨਾਲ ਬਣੇ ਰਾਕੇਟ ਦੇ ਪੁਰਜਿਆਂ ਨੂੰ ਉਂਝ ਹੀ ਸਮੁੰਦਰ ਵਿਚ ਕੂੜੇ ਵਾਂਗ ਬੇਕਾਰ ਹੋ ਜਾਣ ਦਿੰਦੀ ਸੀ।
ਅਮਰੀਕਨ 'ਡਾਇਵਰਸਿਟੀ ਗਰੁੱਪ' ਨੇ ਮਨਾਇਆ ਸਾਲਾਨਾ ਸਮਾਗਮ
NEXT STORY