ਵਾਸ਼ਿੰਗਟਨ (ਬਿਊਰੋ): ਗਲੋਬਲ ਮਹਾਮਾਰੀ ਐਲਾਨੇ ਜਾ ਚੁੱਕੇ ਕੋਰੋਨਾਵਾਇਰਸ ਨਾਲ ਹੁਣ ਤੱਕ ਦੁਨੀਆ ਭਰ ਵਿਚ 4900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਖਤਰਨਾਕ ਵਾਇਰਸ ਦਾ ਇਲਾਜ ਲੱਭਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਰੇਡੀਓਲੌਜੀਕਲ ਸੋਸਾਇਟੀ ਆਫ ਨੌਰਥ ਅਮਰੀਕਾ (RSNA) ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਫੇਫੜਿਆਂ ਦੀ 3ਡੀ ਤਸਵੀਰ ਜਾਰੀ ਕੀਤੀ ਹੈ। ਵਿਗਿਆਨੀਆਂ ਨੇ ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮਾਰੇ ਗਏ 1000 ਤੋਂ ਵੱਧ ਲੋਕਾਂ ਦੇ ਪੋਸਟਮਾਰਟਮ ਨਾਲ ਉਹਨਾਂ ਦੇ ਫੇਫੜਿਆਂ ਦੀ ਸਥਿਤੀ ਦੀ 3ਡੀ ਇਮੇਜ ਬਣਾਈ ਹੈ।
3ਡੀ ਇਮੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੋਰੋਨਾਵਾਇਰਸ ਨਾਲ ਇਨਫੈਕਟਿਡ ਮਰੀਜ਼ ਦੇ ਫੇਫੜੇ ਚਿਕਣੇ ਅਤੇ ਗਾੜ੍ਹੀ ਬਲਗਮ ਨਾਲ ਭਰ ਗਏ ਹਨ। ਇਸ ਕਾਰਨ ਪੀੜਤ ਵਿਅਕਤੀ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਜਾਨਲੇਵਾ ਵਾਇਰਸ ਮਨੁੱਖੀ ਸਰੀਰ ਵਿਚ ਸਭ ਤੋਂ ਪਹਿਲਾਂ ਸਾਹ ਪ੍ਰਣਾਲੀ ਸਿਸਟਮ ਨੂੰ ਹੀ ਇਨਫੈਕਟਿਡ ਕਰਦਾ ਹੈ ਜਿਸ ਵਿਚ ਫੇਫੜੇ ਦਾ ਇਨਫੈਕਸ਼ਨ ਪਹਿਲੀ ਸਟੇਜ ਹੈ।
ਪੜ੍ਹੋ ਇਹ ਅਹਿਮ ਖਬਰ- 'ਕੋਵਿਡ-19 ਨਾਲ ਲੜਨ ਲਈ ਸੈਨੇਟਾਈਜ਼ਰ ਤੋਂ ਬਿਹਤਰ ਹੈ ਸਾਬਣ'
ਇਸ 3ਡੀ ਇਮੇਜ ਦੇ ਬਣਨ ਦੇ ਬਾਅਦ ਡਾਕਟਰ ਐਕਸ-ਰੇਅ ਅਤੇ ਸਿਟੀ ਸਕੈਨ ਨਾਲ ਅਜਿਹੇ ਮਰੀਜ਼ਾਂ ਦੀ ਬਹੁਤ ਜਲਦੀ ਪਛਾਣ ਕਰ ਪਾਉਣਗੇ ਜੋ ਗੰਭੀਰ ਰੂਪ ਨਾਲ ਇਨਫੈਕਟਿਡ ਹਨ। ਇਸ ਦੇ ਬਾਅਦ ਇਹਨਾਂ ਮਰੀਜ਼ਾਂ ਨੂੰ ਤੁਰੰਤ ਵੱਖਰੇ ਵਾਰਡ ਵਿਚ ਸ਼ਿਫਟ ਕੀਤਾ ਜਾਵੇਗਾ।
ਸਫੇਦ ਧੱਬਿਆਂ ਨਾਲ ਮਿਲਿਆ ਸੁਰਾਗ
ਕੋਵਿਡ-19 ਰੋਗੀਆਂ ਦੇ ਸਿਟੀ ਸਕੈਨ ਨਾਲ ਉਹਨਾਂ ਦੇ ਫੇਫੜਿਆਂ ਵਿਚ ਸਫੇਦ ਧੱਬਿਆਂ ਦਾ ਸਪੱਸ਼ਟ ਰੂਪ ਨਾਲ ਪਤਾ ਚੱਲਦਾ ਹੈ ਜਿਸ ਨੂੰ ਰੇਡੀਓਲੌਜੀਸਟਾਂ ਨੇ ਆਪਣੀ ਭਾਸ਼ਾ ਵਿਚ ਗ੍ਰਾਊਂਡ-ਗਲਾਸ ਓਪੋਸਿਟੀ ਕਿਹਾ ਹੈ ਕਿਉਂਕਿ ਉਹ ਸਕੈਨ 'ਤੇ ਖਿੜਕੀਆਂ ਦੇ ਸ਼ੀਸ਼ਿਆਂ 'ਤੇ ਲੱਗੇ ਧੱਬਿਆਂ ਵਾਂਗ ਦਿਖਾਈ ਦਿੰਦੇ ਹਨ।
ਪੀੜਤਾਂ ਦੇ ਫੇਫੜਿਆਂ ਦੇ ਸਿਟੀ ਸਕੈਨ ਨਾਲ ਅਜਿਹੇ ਪੈਚੇਜ ਨਜ਼ਰ ਆਏ ਜੋ ਨਿਮੋਨੀਆ ਦੇ ਹੁੰਦੇ ਹਨ। ਪਰ ਕੋਰੋਨਾ ਦੇ ਮਾਮਲੇ ਵਿਚ ਇਹ ਜ਼ਿਆਦਾ ਗਾੜ੍ਹੇ ਹਨ ਅਤੇ ਫੇਫੜਿਆਂ ਵਿਚ ਹਵਾ ਦੀ ਜਗ੍ਹਾ ਕੁਝ ਹੋਰ ਵੀ ਭਰਿਆ ਹੋਇਆ ਨਜ਼ਰ ਆਉਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19: ਦੁਨੀਆ 'ਚ 24 ਘੰਟੇ 'ਚ 321 ਲੋਕਾਂ ਦੀ ਮੌਤ, ਅੰਕੜਾ 4900 ਦੇ ਪਾਰ
ਸਾਰਸ ਵਰਗੇ ਹੀ ਹਨ ਲੱਛਣ
2002 ਵਿਚ ਦੁਨੀਆਭਰ ਵਿਚ ਫੈਲੇ ਅਜਿਹੇ ਹੀ ਛੂਤ ਦੇ ਰੋਗ 'ਸਾਰਸ' ਵਿਚ ਕੋਰੋਨਾ ਵਾਂਗ ਹੀ ਐਕਸ-ਰੇਅ ਅਤੇ ਸਿਟੀ ਸਕੈਨ ਨਾਲ ਅਜਿਹੇ ਹੀ ਨਤੀਜੇ ਸਾਹਮਣੇ ਆਏ ਸਨ। ਇਸ ਰੋਗ ਵਿਚ ਵੀ ਫੇਫੜਿਆਂ ਵਿਚ ਸਫੇਦ ਅਤੇ ਗਾੜ੍ਹੇ ਧੱਬੇ ਸਨ ਅਤੇ ਜਿਸ ਜਗ੍ਹਾ 'ਤੇ ਹਵਾ ਹੋਣੀ ਸੀ ਉੱਥੇ ਬਲਗਮ ਸੀ।
ਮੈਰੀਲੈਂਡ ਸੂਬੇ 'ਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਪਬਲਿਕ ਸਕੂਲ ਬੰਦ ਰਹਿਣਗੇ : ਲੈਰੀ ਹੋਗਨ
NEXT STORY