ਸ਼ਿਕਾਗੋ-ਅਮਰੀਕਾ ਦੇ ਸ਼ਿਕਾਗੋ ਦੇ ਸਾਊਥ ਸਾਇਡ 'ਚ ਸਥਿਤ ਐਂਗਲੇਵੁਡ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਗੋਲੀਬਾਰੀ 'ਚ 7 ਵਿਅਕਤੀਆਂ ਨੂੰ ਗੋਲੀ ਲੱਗੀ ਜੋ ਕਿ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ। ਪੁਲਸ ਨੇ ਇਸ ਦੇ ਬਾਰੇ 'ਚ ਦੱਸਿਆ। ਪੁਲਸ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਸ਼ਿਕਾਗੋ ਦੇ ਐਂਗਲਵੁਡ ਇਲਾਕੇ 'ਚ ਸੱਤ ਲੋਕਾਂ ਦਰਮਿਆਨ ਫੁੱਟਪਾਥ 'ਤੇ ਝੜਪ ਹੋ ਗਈ ਅਤੇ ਰਾਤ 11 ਵਜੇ ਕਰੀਬ ਗੋਲੀਆਂ ਚੱਲਣ ਲੱਗੀਆਂ । ਪੁਲਸ ਨੇ ਦੱਸਿਆ ਕਿ ਗੋਲੀਬਾਰੀ 'ਚ 39 ਸਾਲਾਂ ਇਕ ਬੀਬੀ ਦੀ ਬਾਹ ਅਤੇ ਢਿੱਡ 'ਚ ਗੋਲੀ ਲੱਗਣ ਤੋਂ ਬਾਅਦ ਗੰਭੀਰ ਹਾਲਾਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ-ਜਾਰਜੀਆ : ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕੇ ਦਿੱਤੀ ਜਾਣਕਾਰੀ
ਉਥੇ ਇਕ ਵਿਅਕਤੀ ਨੂੰ ਇਸ ਗੋਲੀਬਾਰੀ 'ਚ ਪੈਰ 'ਤੇ ਗੋਲੀ ਲੱਗ ਗਈ। ਇਸ ਤੋਂ ਬਾਅਦ ਤੁਰੰਤ ਨੇੜਲੇ ਹਸਪਤਾਲ ਪਹੁੰਚ ਗਿਆ। ਘਟਨਾ ਨੂੰ ਲੈ ਕੇ ਮੰਗਲਵਾਰ ਸਵੇਰ ਤੱਕ ਕਿਸੇ ਨੂੰ ਵੀ ਹਿਰਾਸਤ 'ਚ ਨਹੀਂ ਲਿਆ ਗਿਆ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਈਸਟਰ ਦੇ ਦਿਨ ਸ਼ਿਕਾਗੋ ਦੀਆਂ ਘਟਨਾਵਾਂ 'ਚ ਘਟੋ-ਘੱਟ 10 ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ-UK ਆਉਣ ਵਾਲੇ ਯਾਤਰੀਆਂ ਲਈ ਸਸਤਾ ਅਤੇ ਆਸਾਨ ਹੋਵੇਗਾ ਕੋਰੋਨਾ ਟੈਸਟ : PM ਜਾਨਸਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜਾਰਜੀਆ : ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕੇ ਦਿੱਤੀ ਜਾਣਕਾਰੀ
NEXT STORY