ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਦਾ ਕਹਿਰ ਕੰਟਰੋਲ ਵਿਚ ਨਹੀਂ ਆ ਰਿਹਾ। ਇੱਥੇ ਐਤਵਾਰ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 40,000 ਦਾ ਅੰਕੜਾ ਪਾਰ ਕਰ ਗਈ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੀ ਸੂਚੀ ਵਿਚ ਇਹ ਜਾਣਕਾਰੀ ਦਿੱਤੀ ਗਈ। ਸੂਚੀ ਮੁਤਾਬਕ ਦੇਸ਼ ਵਿਚ 40,585 ਲੋਕਾਂ ਦੀ ਮੌਤ ਹੋ ਚੁਕੀ ਹੈ ਜਿਹਨਾਂ ਵਿਚੋਂ ਅੱਧੇ ਮਾਮਲੇ ਨਿਊਯਾਰਕ ਦੇ ਹਨ।ਇੱਥੇ ਇਨਫੈਕਟਿਡ ਲੋਕਾਂ ਦੀ ਗੱਲ ਕਰੀਏ ਤਾਂ ਇਹ 7.5 ਲੱਖ ਹੈ। ਇੱਥੇ ਸਿਰਫ 13 ਦਿਨਾਂ ਵਿਚ ਅੰਕੜਾ ਦੁੱਗਣਾ ਹੋ ਗਿਆ ਹੈ।
ਅਮਰੀਕਾ ਵਿਚ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਵਿਚ ਪਿਛਲੇ 2 ਹਫਤਿਆਂ ਵਿਚ ਪਹਿਲੀ ਵਾਰ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਵਿਚ ਕਮੀ ਆਈ ਹੈ। ਇੱਥੇ 24 ਘੰਟਿਆਂ ਦੌਰਾਨ 507 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਰੋਜ਼ਾਨਾ ਤਕਰੀਬਨ 778 ਇਨਫੈਕਟਿਡਾਂ ਦੀ ਮੌਤ ਹੋ ਰਹੀ ਸੀ।ਭਾਵੇਂਕਿ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈਕਿ ਨਿਊਯਾਰਕ ਸ਼ਹਿਰ ਅਤੇ ਰਾਜ ਸਕੂਲਾਂ, ਕਾਰੋਬਾਰ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀ ਰੋਕ ਹਟਾਉਣ ਲਈ ਤਿਆਰ ਨਹੀਂ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਨਿਊਯਾਰਕ ਵਿਚ ਮੌਤਾਂ ਦਾ ਅੰਕੜਾ 550 ਦੇ ਹੇਠਾਂ ਆ ਗਿਆ ਸੀ ਜੋ ਦੋ ਹਫਤਿਆਂ ਵਿਚ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਘੱਟ ਅੰਕੜਾ ਹੈ। ਇਸ ਦੇ ਨਾਲ ਹੀ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਜਾਰੀ ਹੈ।
ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇਕਿਹਾ,''ਭਾਵੇਂਕਿ ਸੰਕਟ ਹਾਲੇ ਖਤਮ ਨਹੀਂ ਹੋਇਆ ਹੈ। ਰੋਜ਼ਾਨਾ ਕਰੀਬ 2 ਹਜ਼ਾਰ ਨਵੇਂ ਮਰੀਜ਼ ਹਸਪਤਾਲ ਆ ਰਹੇ ਹਨ ਅਤੇ ਨਰਸਿੰਗ ਹੋਮ ਵਿਚ ਇਸ ਵਾਇਰਸ ਦੇ ਗੰਭੀਰ ਪ੍ਰਭਾਵ ਦਿਸ ਰਹੇ ਹਨ।'' ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਨਿਊਯਾਰਕ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਹੁਣ ਤੱਕ ਕਰੀਬ 13 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਵੇਂਕਿ ਇਹਨਾਂ ਮੌਤਾਂ ਦੇ ਅੰਕੜੇ ਵਿਚ ਉਹਨਾਂ 4 ਹਜ਼ਾਰ ਤੋਂ ਵਧੇਰੇ ਮੌਤਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਹਨਾਂ ਦੇ ਮੌਤ ਦੇ ਸਰਟੀਫਿਕੇਟ ਵਿਚ ਕੋਵਿਡ-19 ਨੂੰ ਕਾਰਨ ਦੱਸਿਆ ਗਿਆ ਹੈ ਪਰ ਲੈਬੋਰਟਰੀ ਦੀ ਜਾਂਚ ਵਿਚ ਇਸ ਦੀ ਪੁਸ਼ਟੀ ਨਹੀਂ ਹੋਈ।
ਅਮਰੀਕਾ ਦੇ ਹੋਰ ਸੂਬਿਆਂ ਵਿਚ ਮੈਰੀਲੈਂਡ, ਵਰਜੀਨੀਆ, ਵਾਸ਼ਿੰਗਟਨ ਡੀਸੀ ਵਿਚ ਲਗਾਤਾਰ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਨਿਊ ਜਰਸੀ ਵਿਚ ਐਤਵਾਰ ਨੂੰ ਇਨਫੈਕਟਿਡ ਲੋਕਾਂ ਦੀ ਗਿਣਤੀ ਵਿਚ 3900 ਦਾ ਵਾਧਾ ਹੋਇਆ। ਬੋਸਟਨ ਅਤੇ ਸ਼ਿਕਾਗੋ ਵਿਚ ਵੱਡੀ ਗਿਣਤੀ ਵਿਚ ਹੌਟਸਪੌਟ ਵਧੇ ਹਨ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਇਸ ਦੇ ਇਲਾਵਾ ਓਹੀਓ, ਟੈਕਸਾਸ, ਫਲੋਰੀਡਾ ਵਿਚ ਸਰਕਾਰ ਵਪਾਰ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 1 ਮਈ ਨੂੰ ਇੱਥੇ ਆਰਥਿਕ ਗਤੀਵਿਧੀਆਂ ਕੁਝ ਸਾਵਧਾਨੀ ਦੇ ਨਾਲ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
ਉੱਤਰੀ ਨਾਈਜੀਰੀਆ : ਡਾਕੂਆਂ ਦੇ ਹਮਲੇ 'ਚ 47 ਲੋਕਾਂ ਦੀ ਮੌਤ
NEXT STORY