ਬਗਦਾਦ (ਏ. ਪੀ.)– ਇਰਾਕ ਦੀ ਰਾਜਧਾਨੀ ਬਗਦਾਦ ’ਚ ਸੋਮਵਾਰ ਨੂੰ ਕੁਝ ਮਹਲਾਵਰਾਂ ਨੇ ਇਕ ਅਮਰੀਕੀ ਸਹਾਇਤਾ ਕਰਮੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੋ ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਮਰੀਕੀ ਸਹਾਇਤਾ ਕਰਮੀ ਨੂੰ ਟਿਗਰਿਸ ਨਹਿਰ ਦੇ ਪੂਰਬੀ ਕੰਢੇ ’ਤੇ ਮੱਧ ਕਰਾਰਡਾ ਜ਼ਿਲੇ ’ਚ ਉਸ ਦੀ ਕਾਰ ’ਚ ਗੋਲੀ ਮਾਰ ਦਿੱਤੀ ਗਈ। ਉਹ ਇਸੇ ਇਲਾਕੇ ’ਚ ਰਹਿੰਦਾ ਸੀ। ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਮੇਂ ਵਿਅਕਤੀ ਦੀ ਪਤਨੀ ਤੇ ਬੱਚਾ ਵੀ ਕਾਰ ’ਚ ਸਨ। ਹਾਲਾਂਕਿ ਉਹ ਦੋਵੇਂ ਸੁਰੱਖਿਅਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਉਹ ਵਿਅਕਤੀ ਆਪਣੀ ਗਲੀ ’ਚ ਪਹੁੰਚਿਆ ਤਾਂ ਇਕ ਕਾਰ ਨੇ ਉਸ ਦਾ ਰਸਤਾ ਰੋਕਿਆ ਤੇ ਦੂਜੀ ਕਾਰ ’ਚ ਸਵਾਰ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾਵਰ ਵਿਅਕਤੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਨਹੀਂ।
ਇਹ ਖ਼ਬਰ ਵੀ ਪੜ੍ਹੋ : COP27 : ਬ੍ਰਿਟਿਸ਼ PM ਸੁਨਕ ਬੋਲੇ, ਜਲਵਾਯੂ ਪਰਿਵਰਤਨ 'ਤੇ ਤੇਜ਼ੀ ਨਾਲ ਕੰਮ ਕਰਨ ਦਾ ਇਹ 'ਸਹੀ ਸਮਾਂ'
ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੰਤਰਾਲਾ ਬਗਦਾਦ ’ਚ ਇਕ ਅਮਰੀਕੀ ਸਹਾਇਤਾ ਕਰਮੀ ਦੇ ਕਤਲ ਦੀ ਖ਼ਬਰ ਨਾਲ ਦੁਖੀ ਹੈ ਤੇ ਉਸ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮੰਤਰਾਲੇ ਅਜੇ ਮੌਤ ਦੀ ਵਜ੍ਹਾ ਕੀ ਸੀ? ਉਹ ਵਿਅਕਤੀ ਅਮਰੀਕੀ ਨਾਗਰਿਕ ਸੀ ਜਾਂ ਨਹੀਂ? ਇਸ ਦੀ ਪੁਸ਼ਟੀ ਕਰਨ ਦੀ ਸਥਿਤੀ ’ਚ ਨਹੀਂ ਹੈ।
‘ਦਿ ਐਸੋਸੀਏਟਿਡ ਪ੍ਰੈੱਸ’ ਨੂੰ ਮਿਲੇ ਦਵਤਾਵੇਜ਼ਾਂ ਮੁਤਾਬਕ ਉਹ ਵਿਅਕਤੀ ਪਿਛਲੇ ਸਾਲ ਮਈ ਤੋਂ ਕਰਾਰਡਾ ਦੇ ਵਾਅਦਾ ਇਲਾਕੇ ’ਚ ਇਕ ਅਪਾਰਟਮੈਂਟ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਕਤਲ ਦੀ ਅਜੇ ਤਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ‘ਦਿ ਐਸੋਸੀਏਟਿਡ ਪ੍ਰੈੱਸ’ ਵਲੋਂ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਗੋਲੀਬਾਰੀ ਦੀ ਸੂਚਨਾ ਮਿਲੀ ਹੈ, ਉਸ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੈੱਸ ਕਾਨਫਰੰਸ 'ਚ ਪਤਨੀ ਨਾਲ ਇਤਰਾਜ਼ਯੋਗ ਵੀਡੀਓ 'ਤੇ ਗੱਲ ਕਰਦੇ ਹੋਏ ਰੋ ਪਏ ਪਾਕਿ ਸੈਨੇਟਰ ਆਜ਼ਮ ਖ਼ਾਨ ਸਵਾਤੀ
NEXT STORY