ਵਾਸ਼ਿੰਗਟਨ— ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਫਗਾਨਿਸਤਾਨ 'ਚ ਪਹਿਲਾਂ ਵਾਂਗ ਅਮਰੀਕੀ ਭੂਮਿਕਾ ਬਣਾਏ ਰੱਖਣ ਦੇ ਹੱਕ 'ਚ ਨਹੀਂ ਹੈ। ਇਹ ਗੱਲ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਹੀ। ਉਸ ਨੇ ਕਿਹਾ ਕਿ ਅਮਰੀਕੀ ਫੌਜੀਆਂ ਦੀ ਗਿਣਤੀ ਵਧਾਈ ਜਾਵੇ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾਇਆ ਜਾਵੇ, ਇਸ ਨੂੰ ਲੈ ਕੇ ਟਰੰਪ ਦੇ ਸਲਾਹਕਾਰਾਂ ਦੀ ਰਾਏ ਵੰਡੀ ਹੋਈ ਹੈ। ਰੈਕਸ ਮੁਤਾਬਕ ਵਾਈਟ ਹਾਊਸ ਇਨ੍ਹੀ ਦਿਨੀਂ ਅਫਗਾਨਿਸਤਾਨ ਦੀ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਉਥੇ ਹੀ 16 ਸਾਲ ਤਕ ਜੰਗ ਵਰਗੇ ਹਾਲਾਤ ਨਾਲ ਜੂਝਣ ਤੋਂ ਬਾਅਦ ਇਸ ਗੱਲ 'ਤੇ ਚਰਚਾ ਹੋ ਰਹੀ ਹੈ ਕਿ ਹੁਣ ਤੱਕ ਅਮਰੀਕਾ ਨੇ ਕੀ ਹਾਸਲ ਕੀਤਾ ਅਤੇ ਕੀ ਗੁਆਇਆ ਹੈ। ਅਮਰੀਕੀ ਕੋਸ਼ਿਸ਼ਾਂ ਨੂੰ ਲੈ ਕੇ ਟਰੰਪ ਨੇ ਸੁਰਖਿਆ ਸਲਾਹਕਾਰਾਂ ਨੂੰ ਕਈ ਤਿੱਖੇ ਸਵਾਲ ਕੀਤੇ ਅਤੇ ਉਸ ਨੇ ਇਹ ਜਾਨਣਾ ਚਾਹਿਆ ਕਿ ਇੰਨੀਆਂ ਲੰਬੀਆਂ ਕੋਸ਼ਿਸ਼ਾਂ ਦਾ ਕਿੰਨਾ ਫਾਇਦਾ ਮਿਲਿਆ।
ਰੈਕਸ ਨੇ ਵਿਦੇਸ਼ ਮੰਤਰੀਆਂ ਦੇ ਸੰਮੇਲਨ 'ਚ ਖੇਤਰੀ ਸੁਰੱਖਿਆ 'ਤੇ ਬੋਲਦੇ ਹੋਏ ਆਪਣੀ ਰਾਏ ਤਾਂ ਜਾਹਰ ਨਹੀਂ ਕੀਤੀ ਪਰ ਇਹ ਦੱਸਿਆ ਕਿ ਰਾਸ਼ਟਰਪਤੀ ਟਰੰਪ ਹੁਣ ਅਫਗਾਨਿਸਤਾਨ 'ਚ ਪਹਿਲਾਂ ਵਰਗੀ ਲੜਾਈ ਦੇ ਹੱਕ 'ਚ ਨਹੀਂ ਹੈ। ਇਸ ਮੁੱਦੇ 'ਤੇ ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ 3 ਵਾਰੀ ਚਰਚਾ ਲਈ ਬੈਠੀ, ਇਸੇ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਮਸਲਾ ਕਿੰਨਾ ਮਹੱਤਵਪੂਰਣ ਹੈ। ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਰਾਸ਼ਟਰਪਤੀ ਟਰੰਪ ਨਾਲ ਵੱਖ ਇਸ ਮੁੱਦੇ 'ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਕਈ ਚੁੱਭਦੇ ਹੋਏ ਸਵਾਲ ਪੁੱਛੇ। ਟਰੰਪ ਨੇ ਪੁੱਛਿਆ ਕਿ ਇੰਨੇ ਸਾਲਾਂ ਤਕ ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਦੇ ਸਰਗਰਮ ਸਹਿਯੋਗ ਦੇ ਬਾਵਜੂਦ ਅਫਗਾਨ ਫੌਜ ਕਿਉਂ ਹੁਣ ਤਕ ਤਾਲਿਬਾਨ ਤੋਂ ਸਾਰੇ ਇਲਾਕੇ ਨਹੀਂ ਖੋਹ ਸਕੀ, ਇਹ ਸਥਿਤੀ ਕਦੋਂ ਤਕ ਰਹੇਗੀ। ਇਸ ਤਰ੍ਹਾਂ ਦੇ ਸਵਾਲ ਪਹਿਲਾਂ ਕਦੇ ਨਹੀਂ ਪੁੱਛੇ ਗਏ। ਇਸ ਲਈ ਇਨ੍ਹਾਂ ਸਵਾਲਾਂ 'ਤੇ ਕੰਮ ਕਰਨ ਦੀ ਲੋੜ ਹੈ।
ਪਸੀਨੇ ਤੋਂ ਮੈਡੀਕਲ ਰੀਡਿੰਗ ਲੈਣ ਵਾਲਾ ਬਾਇਓਸੈਂਸਰ ਬਣਿਆ
NEXT STORY