ਵਾਸ਼ਿੰਗਟਨ (ਬਿਊਰੋ)— ਅਮਰੀਕੀ ਥਿੰਕ ਟੈਂਕ ਨੇ ਸਪੱਸ਼ਟ ਕੀਤਾ ਹੈ ਕਿ ਚੀਨ ਆਪਣੇ ਤੀਜੇ ਏਅਰਕ੍ਰਾਫਟ ਕੈਰੀਅਰ ਦਾ ਨਿਰਮਾਣ ਕਰ ਰਿਹਾ ਹੈ। ਥਿੰਕ ਟੈਂਕ ਨੇ ਦਾਅਵਾ ਕੀਤਾ ਕਿ ਉਪਗ੍ਰਹਿ ਤੋਂ ਲਈ ਗਈ ਤਸਵੀਰ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਚੀਨ ਇਸ ਜਹਾਜ਼ ਦਾ ਨਿਰਮਾਣ ਕਾਫੀ ਤੇਜ਼ੀ ਨਾਲ ਕਰ ਰਿਹਾ ਹੈ। ਰਣਨੀਤਕ ਅਤੇ ਅੰਤਰਰਾਸ਼ਟਰੀ ਅਧਿਐਨ ਕੇਂਦਰ ਦੀ ਈਕਾਈ 'ਚਾਈਨਾਪਾਵਰ' ਨੇ ਸ਼ੰਘਾਈ ਦੇ ਜਿਆਂਗਨਾਨ ਸ਼ਿਪਯਾਰਡ ਵਿਚ ਉਸਾਰੀ ਅਧੀਨ ਇਕ ਵੱਡੇ ਜਹਾਜ਼ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ। ਅਜਿਹੀ ਸੰਭਾਵਨਾ ਹੈ ਕਿ ਇਹ 80 ਤੋਂ 85 ਹਜ਼ਾਰ ਟਨ ਦੇ 'ਟਾਈਪ-002' ਏਅਰਕ੍ਰਾਫਟ ਕੈਰੀਅਰ ਦੇ ਨਿਰਮਾਣ ਦੀ ਸ਼ੁਰੂਆਤ ਹੈ। ਇਸ ਸਬੰਧੀ ਚੀਨੀ ਜਲ ਸੈਨਾ ਵੱਲੋਂ ਗੁਪਤ ਯੋਜਨਾ ਬਣਾਉਣ ਦੀ ਗੱਲ ਕੀਤੀ ਗਈ ਹੈ।

ਚਾਈਨਾਪਾਵਰ ਨੇ ਕਿਹਾ,''ਬੱਦਲਾਂ ਅਤੇ ਸੰਘਣੇ ਧੂੰਏਂ ਦੇ ਵਿਚ ਇਹ ਇੰਝ ਲੱਗਦਾ ਹੈ ਜਿਵੇਂ ਇਹ ਕਿਸੇ ਵੱਡੇ ਜਹਾਜ਼ ਦਾ ਢਾਂਚਾ ਹੈ।'' ਉਸ ਨੇ ਕਿਹਾ,'' 'ਟਾਈਪ-002' ਨਾਲ ਸਬੰਧਤ ਜਾਣਕਾਰੀਆਂ ਸੀਮਤ ਹਨ ਪਰ ਜਿਆਂਗਨਾਨ ਵਿਚ ਜੋ ਵੀ ਦਿਖਾਈ ਦਿੱਤਾ ਹੈ ਉਹ ਪੀਪਲਜ਼ ਲਿਬਰੇਸ਼ਨ ਆਰਮੀ ਦੀ ਜਲ ਸੈਨਾ ਦੇ ਤੀਜੇ ਏਅਰਕ੍ਰਾਫਟ ਕੈਰੀਅਰ ਦੀ ਤਰ੍ਹਾਂ ਲੱਗਦਾ ਹੈ।'' ਇਕ ਸੀਨੀਅਰ ਚੀਨੀ ਜਲ ਸੈਨਾ ਦੇ ਮਾਹਰ ਨੇ ਜਨਵਰੀ ਵਿਚ ਕਿਹਾ ਸੀ ਕਿ ਚੀਨ ਨੂੰ ਆਪਣੀ ਤੱਟ ਰੇਖਾ ਅਤੇ ਗਲੋਬਲ ਹਿੱਤਾਂ ਦੀ ਰੱਖਿਆ ਲਈ ਘੱਟੋ-ਘੱਟ ਤਿਨ ਏਅਰਕ੍ਰਾਫਟ ਦੀ ਲੋੜ ਹੈ। ਇਕ ਰਿਪੋਰਟ ਮੁਤਾਬਕ ਇਸ ਜਹਾਜ਼ ਦਾ ਨਿਰਮਾਣ ਕੰਮ 2022 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।
ਲੀਬੀਆ 'ਚ ਹਿੰਸਾ ਕਾਰਨ ਹੁਣ ਤਕ 443 ਲੋਕਾਂ ਦੀ ਮੌਤ
NEXT STORY