ਵਾਸ਼ਿੰਗਟਨ- ਅਮਰੀਕਾ 'ਚ ਵੈਕਸੀਨ ਬਣਾਉਣ ਵਾਲੀ ਕੰਪਨੀ ਨੋਵਾਵੈਕਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਸਾਲ ਦੀ ਦੂਜੀ ਛਮਾਹੀ ਤੱਕ ਦੁਨੀਆ 'ਚ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਤੱਕ ਵੈਕਸੀਨ ਪਹੁੰਚਾਉਣ ਦੇ ਆਪਣੇ ਟਾਰਗੇਟ ਨੂੰ ਹਾਸਲ ਕਰ ਲਵੇਗਾ। ਦੱਸ ਦੇਈਏ ਕਿ ਨੋਵਾਵੈਕਸ ਨਾਲ ਮਿਲ ਕੇ ਹੀ ਸੀਰਮ ਇੰਸਟੀਚਿਊਟ ਆਫ ਇੰਡੀਆ ਆਪਣੀ ਵੈਕਸੀਨ ਬਣਾ ਰਿਹਾ ਹੈ।
ਇਹ ਵੀ ਪੜ੍ਹੋ-'ਅਮਰੀਕੀ ਟੀਕਾ ਭਾਰਤ ਦੇ ਇਸ ਕੋਰੋਨਾ ਵੈਰੀਐਂਟ ਵਿਰੁੱਧ ਅਸਰਦਾਰ'
ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਕਰਨਗੇ ਮਦਦ
ਨੋਵਾਵੈਕਸ ਦੇ ਇਕ ਬੁਲਾਰੇ ਨੇ ਅੰਗਰੇਜ਼ੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਗਾਵੀ ਨਾਲ ਸਾਡਾ ਅਗਲਾ ਖਰੀਦ ਸਮਝੌਤਾ ਇਹ ਯਕੀਨੀ ਕਰਦਾ ਹੈ ਕਿ ਸਾਡੀ ਵੈਕਸੀਨ ਦੁਨੀਆ ਦੇ ਸਾਰੇ ਦੇਸ਼ਾਂ ਲਈ ਉਪਲੱਬਧ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚ ਸਭ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਦੇਸ਼ ਪਹਿਲੇ ਸ਼ਾਮਲ ਹਨ। ਉਨ੍ਹਾਂ ਨੇ ਅਗੇ ਕਿਹਾ ਕਿ ਅਸੀਂ ਇਸ ਸਾਲ ਦੀ ਦੂਜੀ ਛਮਾਹੀ ਭਾਵ ਜੂਨ ਤੱਕ ਵੈਕਸੀਨ ਵੰਡ ਦੇ ਆਪਣੇ ਗਲੋਬਲ ਟੀਚੇ ਨੂੰ ਪੂਰਾ ਕਰਨ ਨੂੰ ਲੈ ਕੇ ਪੂਰਾ ਭਰੋਸਾ ਰੱਖਦੇ ਹਾਂ। ਕੰਪਨੀ ਨੇ ਪਿਛਲੇ ਹਫਤੇ ਜਾਣਕਾਰੀ ਦਿੱਤੀ ਸੀ ਕਿ ਉਹ ਅਮਰੀਕਾ ਦੇ ਐੱਫ.ਡੀ.ਏ., ਬ੍ਰਿਟੇਨ ਦੇ ਐੱਮ.ਐੱਚ.ਆਰ.ਏ. ਅਤੇ ਯੂਰਪੀਨ ਯੂਨੀਅਨ ਦੇ ਈ.ਐੱਮ.ਏ. ਦੇ ਰੈਗੂਲੇਟਰ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਤੀਸਰੀ ਤਿਮਾਹੀ ਭਾਵ ਜੁਲਾਈ-ਸਤੰਬਰ ਦਰਮਿਆਨ ਇਸ ਦੀ ਮਨਜ਼ੂਰੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ-ਗਾਜ਼ਾ ਦੀ ਇਮਾਰਤ 'ਤੇ ਹਮਲੇ ਦੇ ਬਾਰੇ 'ਚ ਇਜ਼ਰਾਈਲ ਨੇ ਅਮਰੀਕਾ ਨੂੰ ਦਿੱਤੀ ਸੀ ਸੂਚਨਾ
ਨੋਵਾਵੈਕਸ ਦੀ ਵੈਕਸੀਨ ਬਣਾਏਗੀ ਸੀਰਸ ਇੰਸਟੀਚਿਊਟ
ਇਸ ਤੋਂ ਇਲਾਵਾ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਭਾਰਤ 'ਚ ਨੋਵਾਵੈਕਸ ਦੀ ਵੈਕਸੀਨ ਬਣਾਉਣ ਵਾਲੀ ਸੀਰਮ ਇੰਸਟੀਚਿਊਟ ਦੇ ਅਗਸਤ ਤੱਕ ਮਨਜ਼ੂਰੀ ਭੇਜਣ ਦੀ ਉਮੀਦ ਹੈ। ਦੱਸ ਦੇਈਏ ਕਿ ਸੀਰਮ ਇੰਸਟੀਚਿਊਟ ਨੇ ਨੋਵਾਵੈਕਸ ਦੀ ਵੈਕਸੀਨ ਦੀ ਇਕ ਬਿਲੀਅਨ ਖੁਰਾਕਾਂ ਬਣਾਉਣ 'ਤੇ ਦਸਤਖਤ ਕੀਤੇ ਹਨ। ਮਈ 'ਚ ਨੋਵਾਵਾਕਸ ਨੇ ਇਕ ਬਿਆਨ 'ਚ ਜਾਣਕਾਰੀ ਦਿੱਤੀ ਸੀ ਕਿ ਕੋਵਾਕਸ ਤਹਿਤ ਉੱਚ ਆਮਦਨੀ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਨਾਲ-ਨਾਲ 92 ਘੱਟ ਆਮਦਨੀ ਵਾਲੇ ਦੇਸ਼ਾਂ ਨੂੰ ਵੈਕਸੀਨ ਮਿਲੇਗੀ।
ਇਹ ਵੀ ਪੜ੍ਹੋ-ਮਿਸਰ ਨੇ ਗਾਜ਼ਾ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'ਅਮਰੀਕੀ ਟੀਕਾ ਭਾਰਤ ਦੇ ਇਸ ਕੋਰੋਨਾ ਵੈਰੀਐਂਟ ਵਿਰੁੱਧ ਅਸਰਦਾਰ'
NEXT STORY