ਕਾਬੁਲ (ਏ.ਐਫ.ਪੀ.)- ਅਫ਼ਗਾਨਿਸਤਾਨ ਦੀ ਰਾਜਧਾਨੀ ਵਿਚ ਅੱਜ ਇਕ ਹੋਰ ਭਿਆਨਕ ਧਮਾਕਾ ਹੋਇਆ। ਇਸ ਤੋਂ ਇਲਾਵਾ ਤਾਜ਼ਾ ਹਮਲਿਆਂ ਵਿਚ ਬੁੱਧਵਾਰ ਨੂੰ ਕਾਬੁਲ 'ਚ ਵੱਡੇ ਬੰਬ ਧਮਾਕੇ ਹੋਏ, ਜਿਨ੍ਹਾਂ ਵਿਚ ਗੋਲੀਬਾਰੀ ਵੀ ਕੀਤੀ ਗਈ। ਰਿਪਰੋਟਾਂ ਅਨੁਸਾਰ ਕਾਬੁਲ ਸਿਟੀ ਦੇ ਦਸ਼ਤ-ਏ-ਬਰਚੀ ਇਲਾਕੇ ਵਿਚ ਪੀਡੀ13 ਦੇ ਪੁਲਸ ਹੈੱਡਕੁਆਰਟਰ ਨੇੜੇ ਸੁਰੱਖਿਆ ਬਲਾਂ ਅਤੇ ਬੰਦੂਕਧਾਰੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਇਕ ਪੁਲਸ ਥਾਣੇ ਨੇੜੇ ਇਕ ਧਮਾਕਾ ਹੋਇਆ, ਜਦਕਿ ਇਕ ਹੋਰ ਧਮਾਕਾ ਕਾਲਾ-ਏ-ਫਾਤੁੱਲਾ ਖੇਤਰ ਵਿੱਚ ਹੋਇਆ।
ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਕਾਬੁਲ ਦੇ ਪੁਲਸ ਥਾਣੇ ਦੇ ਦਫਤਰ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਵਿਦੇਸ਼ੀ ਕੰਪਨੀਆਂ ਅਤੇ ਸਰਕਾਰੀ ਦਫਤਰਾਂ ਦੇ ਨੇੜੇ ਇੱਕ ਖੇਤਰ ਵਿੱਚ ਉਡਾ ਦਿੱਤਾ।
ਆਸਟਰੇਲੀਆ ਕੋਲਕਾਤਾ 'ਚ ਸਥਾਪਿਤ ਕਰੇਗਾ ਨਵਾਂ ਦੂਤਘਰ
NEXT STORY