ਮਾਸਕੋ (ਏਜੰਸੀ)- ਰੂਸ ਦੇ ਪੱਛਮੀ ਕਿਰੋਵ ਖੇਤਰ ਵਿੱਚ ਇੱਕ ਲੱਕੜ ਦੇ ਅਪਾਰਟਮੈਂਟ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਰੂਸ ਦੇ ਐਮਰਜੈਂਸੀ ਸਥਿਤੀਆਂ ਦੇ ਮੰਤਰਾਲਾ (EMERCOM) ਨੇ ਇਹ ਜਾਣਕਾਰੀ ਦਿੱਤੀ। ਰੂਸ ਦੇ ਐਮਰਜੈਂਸੀ ਮੰਤਰਾਲੇ ਦੀ ਪ੍ਰੈਸ ਸੇਵਾ ਨੇ ਦੱਸਿਆ ਕਿ ਅੱਗ ਪੂਰੀ ਤਰ੍ਹਾਂ ਬੁਝ ਗਈ ਹੈ। ਇਹ ਅੱਗ ਮਾਸਕੋ ਤੋਂ ਲਗਭਗ 1,000 ਕਿਲੋਮੀਟਰ ਉੱਤਰ-ਪੂਰਬ ਵਿਚ ਕਿਲਮੇਜ਼ ਪਿੰਡ ਵਿਚ ਲੱਗੀ।
ਇਹ ਵੀ ਪੜ੍ਹੋ: ਆ ਰਿਹੈ ਸਭ ਤੋਂ ਭਿਆਨਕ ਬਰਫੀਲਾ ਤੂਫਾਨ! ਅਲਰਟ ਜਾਰੀ
EMERCOM ਦੀਆਂ ਟੀਮਾਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਕਿਰੋਵ ਦੇ ਗਵਰਨਰ ਅਲੈਗਜ਼ੈਂਡਰ ਸੋਕੋਲੋਵ ਨੇ ਕਿਹਾ ਕਿ ਇਮਾਰਤ ਵਿਚ 11 ਲੋਕ ਰਹਿੰਦੇ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਪੈਨਸ਼ਨਰ ਸਨ। ਅੱਗ ਲੱਗਣ ਮਗਰੋਂ 3 ਲੋਕਾਂ ਜਲਦ ਹੀ ਉਥੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੇ।
ਇਹ ਵੀ ਪੜ੍ਹੋ: ਸੰਕਟ 'ਚ ਘਿਰੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ, ਇੱਕ-ਦੋ ਦਿਨਾਂ 'ਚ ਛੱਡ ਸਕਦੇ ਹਨ ਅਹੁਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਗਿਣਤੀ 'ਚ UK ਦੇ ਰਿਹੈ ਵਰਕ ਵੀਜ਼ਾ, ਅੱਜ ਹੀ ਕਰੋ ਅਪਲਾਈ
NEXT STORY