ਗਵਾਦਰ : ਬਲੋਚਿਸਤਾਨ ਪੋਸਟ ਦੀ ਰਿਪੋਰਟ ਮੁਤਾਬਕ, ਪ੍ਰਮੁੱਖ ਬਲੋਚ ਅਧਿਕਾਰ ਕਾਰਕੁਨ ਮਹਿਰੰਗ ਬਲੋਚ ਨੇ ਬਲੋਚ ਭਾਈਚਾਰੇ ਨੂੰ 28 ਜੁਲਾਈ ਨੂੰ ਗਵਾਦਰ ਵਿਚ ਬਲੋਚ ਨੈਸ਼ਨਲ ਅਸੈਂਬਲੀ (ਬਲੋਚ ਰਾਜੀ ਮੁਚੀ) ਲਈ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਕਿ ਬਲੋਚ ਲੋਕਾਂ ਦੀ ਏਕਤਾ ਅਤੇ ਮਜ਼ਬੂਤ ਭਾਵਨਾ ਦਾ ਪ੍ਰਦਰਸ਼ਨ ਕੀਤਾ ਜਾ ਸਕੇ। ਇਸ ਮਹੀਨੇ ਦੀ ਸ਼ੁਰੂਆਤ ਵਿਚ ਐਲਾਨ ਕੀਤੇ ਬਲੋਚ ਨੈਸ਼ਨਲ ਅਸੈਂਬਲੀ (ਬੀਐੱਨਜੀ) ਦਾ ਉਦੇਸ਼ ਬਲੋਚ ਭਾਈਚਾਰੇ ਨੂੰ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਵਿਰੁੱਧ ਇਕਜੁੱਟ ਕਰਨਾ ਹੈ, ਜਿਸ ਵਿਚ ਜਬਰੀ ਲਾਪਤਾ ਕਰਨਾ, ਤਸ਼ੱਦਦ, ਕਤਲ ਅਤੇ ਆਰਥਿਕ ਸ਼ੋਸ਼ਣ ਸ਼ਾਮਲ ਹਨ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਦੇਸ਼-ਵਿਆਪੀ ਕਰਫਿਊ, ਫ਼ੌਜ ਤਾਇਨਾਤ, ਪ੍ਰਦਰਸ਼ਨਾਂ 'ਚ 100 ਤੋਂ ਵੱਧ ਲੋਕਾਂ ਦੀ ਮੌਤ
ਬੈਠਕ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਬਲੋਚ ਯਾਕਜ਼ੇਹਤੀ ਕਮੇਟੀ (ਬੀ.ਵਾਈ.ਸੀ.) ਬਲੋਚਿਸਤਾਨ ਦੇ ਕਈ ਹਿੱਸਿਆਂ ਵਿਚ ਜਾਗਰੂਕਤਾ ਮੁਹਿੰਮਾਂ ਚਲਾ ਰਹੀ ਹੈ, ਜਿਸ ਵਿਚ ਕੁਏਟਾ ਜ਼ਿਲ੍ਹੇ ਦੇ ਸਰਿਆਬ ਅਤੇ ਹੁੱਡਾ ਖੇਤਰ ਅਤੇ ਬਲੋਚਿਸਤਾਨ ਵਿਚ ਨੋਸ਼ਕੀ ਜ਼ਿਲ੍ਹੇ ਦੇ ਕਿਲੀ ਕਾਦੀਰਾਬਾਦ ਖੇਤਰ ਸ਼ਾਮਲ ਹਨ। ਹਾਲਾਂਕਿ, ਇਸ ਹਫਤੇ ਬਲੋਚਿਸਤਾਨ ਦੇ ਖੁਜ਼ਦਾਰ ਇਲਾਕੇ 'ਚ ਇਕ ਜਾਗਰੂਕਤਾ ਮੀਟਿੰਗ 'ਤੇ ਹਮਲਾ ਹੋਇਆ ਸੀ। ਰਿਪੋਰਟਾਂ ਅਨੁਸਾਰ ਪਾਕਿਸਤਾਨੀ ਫੌਜ ਨੇ ਬੀਐੱਨਜੀ ਲਈ ਪਰਚੇ ਵੰਡਣ ਦੀ ਮੁਹਿੰਮ ਦੌਰਾਨ ਕਈ ਨੌਜਵਾਨ ਬਲੋਚ ਔਰਤਾਂ ਨੂੰ ਹਿਰਾਸਤ ਵਿਚ ਲਿਆ ਸੀ। ਔਰਤਾਂ ਨੂੰ ਆਪਣੀ ਹਿਰਾਸਤ ਵਿਚ ਫਰੰਟੀਅਰ ਕੋਰ (ਐੱਫਸੀ) ਦੇ ਜਵਾਨਾਂ ਦੁਆਰਾ ਹਿੰਸਕ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਾਜ਼ੀਲ 'ਚ ਵਾਪਰਿਆ ਭਿਆਨਕ ਹਾਦਸਾ, ਵਾਹਨਾਂ ਦੀ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ
NEXT STORY