ਸਾਓ ਪਾਉਲੋ — ਦੱਖਣੀ ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਸੂਬੇ 'ਚ ਦੋ ਕਾਰਾਂ ਅਤੇ ਇਕ ਟਰੱਕ ਵਿਚਾਲੇ ਹੋਈ ਟੱਕਰ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਨੇ ਦਿੱਤੀ।
ਸਥਾਨਕ ਫਾਇਰ ਡਿਪਾਰਟਮੈਂਟ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਹ ਹਾਦਸਾ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 11:30 ਵਜੇ ਰੀਓ ਪੈਦਰੇ ਸ਼ਹਿਰ ਦੇ ਨੇੜੇ ਇਕ ਹਾਈਵੇਅ 'ਤੇ ਵਾਪਰਿਆ, ਜਦੋਂ ਛੇ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਾਰ ਇਕ ਹੋਰ ਵਾਹਨ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਇਕ ਟਰੱਕ ਨਾਲ ਟਕਰਾ ਗਏ।
ਇਹ ਵੀ ਪੜ੍ਹੋ- ਇਕ ਹੋਰ ਟਰੇਨ ਪਟੜੀ ਤੋਂ ਉਤਰੀ, ਗੁਜਰਾਤ 'ਚ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਾਲੇ ਵਾਪਰੀ ਘਟਨਾ
ਰਿਪੋਰਟਾਂ ਮੁਤਾਬਕ ਮਰਨ ਵਾਲੇ ਲੋਕ ਇੱਕੋ ਕਾਰ ਵਿੱਚ ਸਫ਼ਰ ਕਰ ਰਹੇ ਸਨ, ਜਦਕਿ ਬਾਕੀ ਵਾਹਨਾਂ ਦੇ ਡਰਾਈਵਰ ਅਤੇ ਟਰੱਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਰਿਓ ਪੈਦਰੇ ਸ਼ਹਿਰ ਦੱਖਣੀ ਅਮਰੀਕੀ ਦੇਸ਼ ਦੇ ਦੱਖਣੀ ਖੇਤਰ ਵਿੱਚ ਰੀਓ ਗ੍ਰਾਂਡੇ ਡੋ ਸੁਲ ਰਾਜ ਦੀ ਰਾਜਧਾਨੀ ਪੋਰਟੋ ਅਲੇਗਰੇ ਤੋਂ ਲਗਭਗ 140 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on WhatsApp channel👇
https://whatsapp.com/channel/0029Va94hsaHAdNVur4L170e
ਬੰਗਲਾਦੇਸ਼ 'ਚ ਦੇਸ਼-ਵਿਆਪੀ ਕਰਫਿਊ, ਫ਼ੌਜ ਤਾਇਨਾਤ, ਪ੍ਰਦਰਸ਼ਨਾਂ 'ਚ 100 ਤੋਂ ਵੱਧ ਲੋਕਾਂ ਦੀ ਮੌਤ
NEXT STORY