ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕਰ ਆਖਿਆ ਕਿ ਐਪਲ ਦੇ ਪ੍ਰੋਡਕਟ ਦੀਆਂ ਕੀਮਤਾਂ ਵੱਧ ਸਕਦੀਆਂ ਹਨ ਕਿਉਂਕਿ ਅਸੀਂ ਚੀਨ 'ਤੇ ਭਾਰੀ ਟੈਰਿਫ ਲਾਉਣ ਜਾ ਰਹੇ ਹਾਂ ਪਰ ਇਸ ਦਾ ਬਹੁਤ ਹੀ ਸੌਖਾ ਹੱਲ ਹੈ। ਜਿਸ ਨਾਲ ਨਾ ਸਿਰਫ ਟੈਕਸ ਤੋਂ ਬਚਿਆ ਜਾ ਸਕਦਾ ਹੈ ਬਲਕਿ ਟੈਕਸ ਇੰਸੈਂਟਿਵ ਵੀ ਮਿਲ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੇ ਐਪਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕੰਪਨੀ ਇਸ ਦੇ ਲਈ ਆਪਣੇ ਪ੍ਰੋਡਕਟ ਚੀਨ ਦੀ ਬਜਾਏ ਅਮਰੀਕਾ 'ਚ ਬਣਾਵੇ। ਨਵੀਆਂ ਇਮਾਰਤਾਂ ਅਤੇ ਨਵੇਂ ਪਲਾਂਟ ਦੀ ਸ਼ੁਰੂਆਤ ਕਰੇ।
ਦੱਸ ਦਈਏ ਕਿ ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਅਤੇ ਚੀਨ ਜਿਹੀਆਂ ਉਭਰਦੀਆਂ ਅਰਥ ਵਿਵਸਥਾਵਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਰੋਕਣਾ ਚਾਹੁੰਦੇ ਹਨ ਅਤੇ ਉਹ ਮੰਨਦੇ ਹਨ ਕਿ ਅਮਰੀਕਾ ਇਕ ਵਿਕਾਸਸ਼ੀਲ ਦੇਸ਼ ਹੈ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਤੇਜ਼ੀ ਨਾਲ ਅੱਗੇ ਵਧੇ। ਉਹ ਉੱਤਰੀ ਡਕੋਟਾ ਸੂਬੇ ਦੇ ਫਰਗੋ ਸ਼ਹਿਰ 'ਚ ਆਪਣੀ ਪਾਰਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਗਲੋਬਲ ਵਪਾਰ ਸੰਗਠਨ (ਡਬਲਯੂ. ਟੀ. ਓ.) ਦੀ ਵੀ ਨਿੰਦਾ ਕੀਤੀ। ਉਨ੍ਹਾਂ ਦੀ ਸਲਾਹ 'ਚ ਬਹੁ-ਪੱਖੀ ਵਪਾਰ ਸੰਗਠਨ ਨੇ ਚੀਨ ਨੂੰ ਮੈਂਬਰ ਬਣਾ ਕੇ ਉਸ ਨੂੰ ਦੁਨੀਆ ਦੀ ਇਕ ਵੱਡੀ ਆਰਥਿਕ ਤਾਕਤ ਬਣਨ ਦਾ ਮੌਕਾ ਦਿੱਤਾ। ਟਰੰਪ ਨੇ ਆਖਿਆ ਕਿ ਅਸੀਂ ਅਜਿਹੇ ਕੁਝ ਦੇਸ਼ਾਂ ਨੂੰ ਇਸ ਲਈ ਸਬਸਿਡੀ ਦੇ ਰਹੇ ਹਾਂ ਕਿ ਜੋ ਅਸਲ ਵਿਕਸਤ ਨਹੀਂ ਹਨ, ਇਹ ਸਭ ਪਾਗਲਪਨ ਹੈ। ਉਨ੍ਹਾਂ ਨੇ ਆਖਿਆ ਕਿ ਇਹ ਦੇਸ਼ ਆਪਣੇ ਨੂੰ ਵਿਕਾਸਸ਼ੀਲ ਕਹਿੰਦੇ ਹਨ ਅਤੇ ਇਸ ਸ਼੍ਰੇਣੀ 'ਚ ਹੋਣ ਦੇ ਨਾਤੇ ਉਹ ਸਬਸਿਡੀ ਪਾਉਂਦੇ ਹਨ। ਸਾਨੂੰ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਹਨ। ਇਹ ਸਭ ਪਾਗਲਪਨ ਹੈ ਅਸੀਂ ਇਸ ਨੂੰ ਬੰਦ ਕਰਨ ਜਾ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਸਾਨੂੰ ਵੀ ਉਸੇ ਵਰਗ 'ਚ ਰਖਿਆ ਜਾਵੇ ਅਤੇ ਅਸੀਂ ਬਾਕੀਆਂ ਤੋਂ ਤੇਜ਼ੀ ਨਾਲ ਵਧਣਾ ਚਾਹੁੰਦੇ ਹਾਂ।
ਟਰੰਪ ਦੀਆਂ ਮੁਸ਼ਕਿਲਾਂ ਤਾਜ਼ਾ ਕਰ ਰਹੀਆਂ ਹਨ ਵਾਟਰਗੇਟ ਮਾਮਲੇ ਦੀਆਂ ਯਾਦਾਂ
NEXT STORY