ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਆ ਰਹੀਆਂ ਮੁਸ਼ਕਿਲਾਂ ਨੇ ਦਹਾਕੇ ਪੁਰਾਣੀਆਂ ਵਾਟਰਗੇਟ ਸਕੈਂਡਲ ਦੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ ਹੈ। ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਚੋਣਾਂ ’ਚ ਰੂਸੀ ਦਖਲਅੰਦਾਜ਼ੀ ਨੂੰ ਲੈ ਕੇ ਟਰੰਪ ਬੇਹੱਦ ਪਰੇਸ਼ਾਨ ਹਨ ਅਤੇ ਉਹ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੇ ਅਟਾਰਨੀ ਜਨਰਲ ਅਤੇ ਵਿਸ਼ੇਸ ਜੱਜ ਤੋਂ ਹੀ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਚੋਣਾਂ ’ਚ ਰੂਸੀ ਦਖਲਅੰਦਾਜ਼ੀ, ਸੈਕਸ ਲਈ ਔਰਤਾਂ ਨੂੰ ਪੈਸੇ ਦੇਣੇ, ਚੋਣ ਪ੍ਰਚਾਰ ਦੌਰਾਨ ਪ੍ਰੇਮ ਸੰਬੰਧਾਂ ’ਤੇ ਮੂੰਹ ਬੰਦ ਰੱਖਣ ਲਈ ਔਰਤਾਂ ਨੂੰ ਪੈਸੇ ਦੇਣ ਸਮੇਤ ਅਧਿਕਾਰੀਆਂ ਨੂੰ ਅਹੁਦੇ ਤੋਂ ਬਰਖਾਸਤ ਕਰਨ ਜਿਹੇ ਦੋਸ਼ਾਂ ਦਾ ਟਰੰਪ ਸਾਹਮਣਾ ਕਰ ਰਹੇ ਹਨ ਅਤੇ ਇਨ੍ਹਾਂ ’ਚੋਂ ਕਈ ਅਜਿਹੀਆਂ ਘਟਨਾਵਾਂ ਹਨ ਜੋ ਵਾਟਰਗੇਟ ਸਕੈਂਡਲ ਜਿਹੀਆਂ ਹਨ। ਕੁਝ ਅਜਿਹੀਆਂ ਹੀ ਘਟਨਾਵਾਂ ਤੋਂ ਬਾਅਦ ਵਾਟਰਗੇਟ ਸਕੈਂਡਲ ਸਾਹਮਣੇ ਆਇਆ ਸੀ ਅਤੇ ਉਸ ਵੇਲੇ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਅਹੁਦਾ ਛੱਡਣਾ ਪਿਆ ਸੀ।
ਅਮਰੀਕਾ : ਮੈਕਡੋਨਲਡ ’ਚ ਹੋਈ ਗੋਲੀਬਾਰੀ 1 ਦੀ ਮੌਤ, 4 ਜ਼ਖਮੀ
NEXT STORY