ਆਟੋ ਡੈਸਕ– ਟੈਕਨਾਲੋਜੀ ਦਿੱਗਜ ਕੰਪਨੀ ਐਪਲ ਵਲੋਂ ਚੀਨੀ ਐਪਸ ਡਿਵੈਲਪਰਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਐਪਲ ਐਪ ਸਟੋਰ ਤੋਂ ਹਜ਼ਾਰਾਂ ਵੀਡੀਓ ਗੇਮਿੰਗ ਐਪਸ ਨੂੰ ਹਟਾਇਆ ਜਾਵੇਗਾ। ਦਿ ਵਾਲ ਸਟ੍ਰੀਟ ਜਨਰਲ ਦੀ ਇਕ ਰਿਪੋਰਟ ਮੁਤਾਬਕ, ਬੀਜਿੰਗ ਨੇ ਇੰਟਰਨੈੱਟ ’ਤੇ ਕੰਟਰੋਲ ਨੂੰ ਮਜ਼ਬੂਤ ਕੀਤਾ ਹੈ, ਨਾਲ ਹੀ ਕੁਝ ਨਵੇਂ ਨਿਯਮ ਜਾਰੀ ਕੀਤੇ ਹਨ। ਜਿਸ ਦੇ ਚਲਦੇ ਹਜ਼ਾਰਾਂ ਚੀਨੀ ਵੀਡੀਓ ਗੇਮਾਂ ਨੂੰ ਹਟਾਇਆ ਜਾ ਸਕਦਾ ਹੈ। ਐਪਲ ਨੇ ਇਕ ਮੈਮੋ ’ਚ ਕਿਹਾ ਕਿ ਕਈ ਸਾਰੇ ਐਪਸ ਦੁਆਰਾ ਸਰਕਾਰ ਵਲੋਂ ਜਾਰੀ ਲਾਈਸੰਸ ਦਾ ਪਰੂਫ ਸਬਮਿਟ ਨਹੀਂ ਕੀਤਾ ਗਿਆ। ਅਜਿਹੇ ’ਚ ਐਪ ਡਿਵੈਲਪਰਾਂ ਨੂੰ ਸਾਲ ਦੇ ਅੰਤ ਤਕ ਸਰਕਾਰੀ ਲਾਈਸੰਸ ਦੀ ਕਾਪੀ ਸਬਮਿਟ ਕਰਨੀ ਹੋਵੇਗੀ ਨਹੀਂ ਤਾਂ ਐਪਲ ਐਪ ਸਟੋਰ ਤੋਂ ਇਨ੍ਹਾਂ ਵੀਡੀਓ ਗੇਮਿੰਗ ਐਪਸ ਨੂੰ ਬੈਨ ਕਰ ਦਿੱਤਾ ਜਵੇਗਾ।
ਇਹ ਵੀ ਪੜ੍ਹੋ– ਆਈਫੋਨ ਤੇ ਮੈਕਬੁੱਕ ਤੋਂ ਬਾਅਦ ਹੁਣ ‘ਐਪਲ’ ਲਿਆ ਰਹੀ ਇਲੈਕਟ੍ਰਿਕ ਕਾਰ, ਜਾਣੋ ਕਦੋਂ ਹੋਵੇਗੀ ਲਾਂਚ
ਪਹਿਲਾਂ ਵੀ ਬੈਨ ਹੋ ਚੁੱਕੇ ਹਨ ਵੀਡੀਓ ਗੇਮਿੰਗ ਐਪਸ
ਐਪ ਸਰਚ ਫਰਮ ‘ਸੈਂਸਰ ਟਾਵਰ’ ਦੇ ਅੰਕੜਿਆਂ ਮੁਤਾਬਕ, ਐਪਲ ਵਲੋਂ ਪਹਿਲਾਂ ਵੀ ਆਪਣੇ ਚੀਨੀ ਆਨਲਾਈਨ ਸਟੋਰ ਤੋਂ ਹਜ਼ਾਰਾਂ ਐਪਸ ਨੂੰ ਹਟਾਇਆ ਜਾ ਚੁੱਕਾ ਹੈ। ਇਨ੍ਹਾਂ ’ਚ ਕਰੀਬ 94,000 ਗੇਮਿੰਗ ਐਪਸ ਸ਼ਾਮਲ ਸਨ। ਦੱਸ ਦੇਈਏ ਕਿ ਚੀਨ ਐਪਲ ਦਾ ਸਭ ਤੋਂ ਵੱਡਾ ਐਪ ਸਟੋਰ ਬਾਜ਼ਾਰ ਹੈ ਜਿਥੋਂ ਕੰਪਨੀ ਨੂੰ ਇਕ ਸਾਲ ’ਚ ਕਰੀਬ 16.4 ਬਿਲੀਅਨ ਡਾਲਰ ਦੀ ਕਮਾਈ ਹੁੰਦੀ ਹੈ। ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਉਥੇ ਐਪਲ ਨੂੰ 15.4 ਬਿਲੀਅਨ ਡਾਲਰ ਦੀ ਕਮਾਈ ਹੁੰਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਚੀਨ ਨੇ ਅਮਰੀਕੀ ਟ੍ਰੈਵਲ ਪਲੇਟਫਾਰਮ Tripadvisor ਐਪ ਸਮੇਤ 104 ਹੋਰ ਮੋਬਾਇਲ ਐਪਸ ਨੂੰ ਕਈ ਆਨਲਾਈਨ ਸਟੋਰਾਂ ਤੋਂ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ
ਚੀਨੀ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ
ਐਪਲ ਨੇ ਇਸ ਸਾਲ ਦੀ ਸ਼ੁਰੂਆਤ ’ਚ ਗੇਮ ਪਰਲਿਸ਼ਰਾਂ ਨੂੰ ਸਰਕਾਰ ਵਲੋਂ ਜਾਰੀ ਲਾਈਸੰਸ ਨੰਬਰ ਪੇਸ਼ ਕਰਨ ਦਾ ਆਖਰੀ ਸਮਾਂ ਖ਼ਤਮ ਕਰ ਦਿੱਤਾ ਸੀ। ਇਹ ਲਾਈਸੰਸ ਨੰਬਰ ਹੀ ਯੂਜ਼ਰਸ ਨੂੰ ਇਨ੍ਹਾਂ ਐਪਸ ਦੀ ਖ਼ਰੀਦਾਰੀ ’ਚ ਸਮਰੱਥ ਬਣਾਉਂਦੇ ਹਨ। ਸਮਾਰਟਫੋਨ ਨਿਰਮਾਤਾ ਨੇ ਜੁਲਾਈ ਦੇ ਪਹਿਲੇ ਹਫ਼ਤੇ ’ਚ ਆਪਣੇ ਐਪ ਸਟੋਰ ਤੋਂ 2,500 ਤੋਂ ਜ਼ਿਆਦਾ ਟਾਈਟਲਸ ਕੱਢੇ ਸਨ। ਰਿਸਰਚ ਫਰਮ ਸੈਂਸਰ ਟਾਵਰ ਨੇ ਉਸ ਸਮੇਂ ਰਿਪੋਰਟ ਕੀਤਾ ਸੀ ਕਿ ਇਸ ਵਿਚ Zynga ਅਤੇ supercell ਦੇ ਟਾਈਟਲਸ ਸ਼ਾਮਲ ਸਨ। ਚੀਨੀ ਸਰਕਾਰ ਲੰਬੇ ਸਮੇਂ ਤੋਂ ਸੰਵੇਦਨਸ਼ੀਲ ਸਾਮੱਗਰੀ ਨੂੰ ਹਟਾਉਣ ਲਈ ਆਪਣੀ ਗੇਮਿੰਟ ਇੰਡਸਟਰੀ ’ਤੇ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੀ ਹੈ।
ਇਹ ਵੀ ਪੜ੍ਹੋ– ਸੈਮਸੰਗ ਨੇ ਲਾਂਚ ਕੀਤਾ ਅਨੋਖਾ AirDresser, ਕੱਪੜਿਆਂ ਨੂੰ ਵਾਰ-ਵਾਰ ਧੋਣ ਤੋਂ ਮਿਲੇਗੀ ਆਜ਼ਾਦੀ
ਕੋਰੋਨਾ ਦਾ ਕਹਿਰ, ਆਸਟ੍ਰੇਲੀਆਈ ਲੋਕ ਤਾਲਾਬੰਦੀ 'ਚ ਮਨਾਉਣਗੇ ਕ੍ਰਿਸਮਿਸ
NEXT STORY