ਬਿਜ਼ਨੈੱਸ ਡੈਸਕ- ਅਮਰੀਕਾ ਵੱਲੋਂ ਐਕਸਚੇਂਜ ਟ੍ਰੇਡਿੰਗ ਫੰਡ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਬਿਟਕੁਆਇਨ 'ਚ ਨਿਵੇਸ਼ ਕਰਨ ਵਾਲਿਆਂ ਦੇ ਚਿਹਰਿਆਂ 'ਤੇ ਮੁਸਕਾਨ ਆ ਗਈ ਹੈ। ਜਾਣਕਾਰਾਂ ਮੁਤਾਬਕ ਇਸ ਨਾਲ ਨਿਵੇਸ਼ਕਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਇਸ ਫੈਸਲੇ ਨਾਲ ਬਿਟਕੁਆਇਨ ਦੀ ਪਹੁੰਚ ਜ਼ਿਆਦਾ ਨਿਵੇਸ਼ਕਾਂ ਤੱਕ ਹੋਣ ਦਾ ਰਾਹ ਖੁੱਲ੍ਹ ਗਿਆ ਹੈ।
ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਈ 85 ਏਕੜ ਜ਼ਮੀਨ
ਮਾਹਿਰਾਂ ਮੁਤਾਬਕ ਇਹ ਫੈਸਲਾ ਕ੍ਰਿਪਟੋਕਰੰਸੀ ਬਾਜ਼ਾਰ 'ਚ ਬਹੁਤ ਵੱਡਾ ਬਦਲਾਅ ਲਿਆ ਸਕਦਾ ਹੈ। ਅਮਰੀਕੀ ਰੈਗੂਲੇਟਰੀ ਦੇ ਇਸ ਫੈਸਲੇ ਨਾਲ ਸ਼ੇਅਰ ਬਾਜ਼ਾਰ 'ਚ ਬਿਟਕੁਆਇਨ ਦੇ ਸ਼ੇਅਰਾਂ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਮੌਜੂਦਾ ਹਾਲਾਤਾਂ ਮੁਤਾਬਕ ਬਿਟਕੁਆਇਨ 49,000 ਡਾਲਰ (40 ਲੱਖ ਰੁਪਏ) ਤੋਂ ਵੀ ਉੱਪਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ
ਦਸੰਬਰ 2021 ਤੋਂ ਬਾਅਦ ਕ੍ਰਿਪਟੋਕਰੰਸੀ 'ਬਿਟਕੁਆਇਨ' ਦੇ ਸ਼ੇਅਰਾਂ 'ਚ ਸਭ ਤੋਂ ਵੱਡਾ ਉਛਾਲ ਦੇਖਿਆ ਗਿਆ ਹੈ। ਬਿਟਕੁਆਇਨ ਦੀ ਕੀਮਤ 5 ਫ਼ੀਸਦੀ ਦੇ ਵਾਧੇ ਦੇ ਨਾਲ 49,000 ਅਮਰੀਕੀ ਡਾਲਰ ਭਾਵ ਕਰੀਬ 40 ਲੱਖ 70 ਹਜ਼ਾਰ ਤੱਕ ਪਹੁੰਚ ਗਈ ਹੈ, ਜਦਕਿ ਈਥਰ ਦੀ ਕੀਮਤ 8 ਫ਼ੀਸਦੀ ਵਾਧੇ ਦੇ ਨਾਲ 2,678 ਡਾਲਰ (2 ਲੱਖ 22 ਹਜ਼ਾਰ) ਦੇ ਕਰੀਬ ਪਹੁੰਚ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ, ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਹੋਈ ਮੌਤ
NEXT STORY