ਅਰਜਨਟੀਨਾ- ਅਰਜਨਟੀਨਾ 'ਚ ਮਹਿੰਗਾਈ 'ਚ ਗਿਰਾਵਟ ਦਾ 5 ਮਹੀਨਿਆਂ ਤੋਂ ਚਲਦਾ ਆ ਰਿਹਾ ਸਿਲਸਿਲਾ ਟੁੱਟ ਗਿਆ ਅਤੇ ਜੂਨ 'ਚ ਕੀਮਤਾਂ 'ਚ ਵਾਧਾ ਹੋਇਆ। ਅਧਿਕਾਰਕ ਅੰਕੜਾ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਤਲਾਕ ਦੀਆਂ ਖ਼ਬਰਾਂ ਵਿਚਾਲੇ ਐਸ਼ਵਰਿਆ- ਅਭਿਸ਼ੇਕ ਦੀ ਫੋਟੋ ਹੋਈ ਵਾਇਰਲ, ਫੈਨਜ਼ ਹੋਏ ਖੁਸ਼
ਜੂਨ 'ਚ ਅਰਜਨਟੀਨਾ ਦਾ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) 4.6 ਫੀਸਦੀ ਵਧਿਆ, ਜੋ ਮਈ 'ਚ 4.2 ਫੀਸਦੀ ਦੀ ਦਰ ਤੋਂ ਥੋੜ੍ਹਾ 'ਤੇ ਸੀ, ਜਿਸ ਨਾਲ ਮਹਿੰਗਾਈ 'ਚ ਗਿਰਾਵਟ ਦਾ 5 ਮਹੀਨਿਆਂ ਦਾ ਰੁਝੇਵਾਂ ਖਤਮ ਹੋ ਗਿਆ। ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਇਸ ਸਾਲ 2.8 ਫੀਸਦੀ ਘਟਣ ਦਾ ਅੰਦਾਜ਼ਾ ਜਤਾਇਆ ਹੈ। ਅਰਜਨਟੀਨਾ ਰਾਸ਼ਟਰਪਤੀ ਜੇਵੀਅਰ ਮਾਇਲੀ ਨੇ ਹਾਲ ਦੇ ਮਹੀਨਿਆਂ 'ਚ ਕੀਮਤਾਂ 'ਚ ਹੋਈ ਗਿਰਾਵਟ ਨੂੰ ਅਰਜਨਟੀਨਾ 'ਚ 2 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਦੇ ਸਭ ਤੋਂ ਖਰਾਬ ਆਰਥਕ ਸੰਕਟ ਖਿਲਾਫ ਆਪਣੀ ਲੜਾਈ 'ਚ ਜਿੱਤ ਦੱਸਿਆ ਹੈ। ਦਸੰਬਰ 'ਚ ਮਾਇਲੀ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਮਹੀਨਾਵਾਰ ਮਹਿੰਗਾਈ 25 ਫੀਸਦੀ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ।
ਸੰਯੁਕਤ ਰਾਸ਼ਟਰ ਮੁਖੀ ਨੇ ਫਲਸਤੀਨ ਲਈ ਫੰਡ ਮੁਹੱਈਆ ਕਰਾਉਣ ਦੀ ਕੀਤੀ ਅਪੀਲ
NEXT STORY