ਬਿਊਨਸ ਆਇਰਸ : ਅਰਜਨਟੀਨਾ ਦੀ ਸੀਨੇਟ ਨੇ ਰਾਸ਼ਟਰਪਤੀ ਜੇਵੀਅਰ ਮਿੱਲੀ ਵਲੋਂ ਪ੍ਰਸਤਾਵਿਤ ਵੱਡੇ ਰਾਜ ਸੁਧਾਰ ਅਤੇ ਟੈਕਸ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਦਾਰਵਾਦੀ ਨੇਤਾ ਨੂੰ ਬੁਨਿਆਦੀ ਤਬਦੀਲੀ ਲਿਆਉਣ ਦੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਯਤਨਾਂ ਨੂੰ ਸ਼ੁਰੂਆਤੀ ਹੁਲਾਰਾ ਮਿਲਿਆ ਹੈ।
ਇਹ ਵੀ ਪੜ੍ਹੋ- ਕੁਵੈਤ ਅੱਗ ਹਾਦਸੇ 'ਚ ਤਾਮਿਲਨਾਡੂ ਦੇ ਸੱਤ ਲੋਕਾਂ ਦੀ ਮੌਤ, CM ਸਟਾਲਿਨ ਨੇ ਕੀਤਾ ਰਾਹਤ ਦਾ ਐਲਾਨ
ਸੰਸਦ ਮੈਂਬਰਾਂ ਨੇ ਬੁੱਧਵਾਰ ਦੇਰ ਰਾਤ 11 ਘੰਟਿਆਂ ਦੀ ਚਰਚਾ ਤੋਂ ਬਾਅਦ ਸੁਧਾਰ ਬਿੱਲ ਨੂੰ 37 ਦੇ ਮੁਕਾਬਲੇ 36 ਵੋਟਾਂ ਨਾਲ ਮਨਜ਼ੂਰੀ ਦਿੱਤੀ। ਇਸ ਕਾਨੂੰਨ ਪ੍ਰਤੀ ਸਖ਼ਤ ਪ੍ਰਤੀਕਿਰਿਆ ਅਤੇ ਅਰਜਨਟੀਨਾ ਦੀ ਕਾਂਗਰਸ (ਸੰਸਦ) ਵਿਚ ਬਿੱਲਾਂ ਦੇ ਹੱਕ ਵਿਚ ਅਤੇ ਵਿਰੁੱਧ ਬਰਾਬਰ ਗਿਣਤੀ ਵਿਚ ਵੋਟਾਂ ਪੈਣ ਤੋਂ ਬਾਅਦ ਉਪ-ਰਾਸ਼ਟਰਪਤੀ ਅਤੇ ਸੀਨੇਟ ਦੇ ਮੁਖੀ ਵਿਕਟੋਰੀਆ ਵਿਲਾਰੂਐੱਲ ਨੇ ਮੇਇਲੀ ਦੇ ਏਜੰਡੇ ਦੇ ਹੱਕ ਵਿਚ ਫੈਸਲਾਕੁੰਨ ਵੋਟ ਪਾਈ।
ਇਹ ਕਾਨੂੰਨ ਰਾਸ਼ਟਰਪਤੀ ਨੂੰ ਊਰਜਾ, ਪੈਨਸ਼ਨ, ਸੁਰੱਖਿਆ ਅਤੇ ਹੋਰ ਖੇਤਰਾਂ ਵਿਚ ਵਿਆਪਕ ਸ਼ਕਤੀਆਂ ਮੁਹੱਈਆ ਕਰਦਾ ਹੈ। ਇਸ ਵਿਚ ਇਹੋ ਜਿਹੇ ਉਪਾਅ ਸ਼ਾਮਲ ਹਨ, ਜਿਨ੍ਹਾਂ ਨੂੰ ਵਿਵਾਦਪੂਰਨ ਮੰਨਿਆ ਜਾਂਦਾ ਹੈ। ਇਸ ਵਿਚ
ਵਿਦੇਸ਼ੀ ਨਿਵੇਸ਼ਕਾਂ ਲਈ ਇਕ ਉਦਾਰ ਪ੍ਰੋਤਸਾਹਨ ਸਕੀਮ, ਅਣ-ਐਲਾਨੀਆਂ ਸੰਪਤੀਆਂ ਵਾਲੇ ਲੋਕਾਂ ਲਈ ਟੈਕਸ ਮੁਆਫ਼ੀ ਅਤੇ ਅਰਜਨਟੀਨਾ ਦੀਆਂ ਕੁਝ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਦਾ ਨਿੱਜੀਕਰਨ ਕਰਨ ਦੀਆਂ ਯੋਜਨਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਕੁਵੈਤ ਅੱਗ ਹਾਦਸਾ : ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਤਿਆਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂਰਪੀ ਸੰਘ ਦੀ ਅਦਾਲਤ ਨੇ ਹੰਗਰੀ ’ਤੇ ਲਾਇਆ 216 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ
NEXT STORY