ਵਾਸ਼ਿੰਗਟਨ— ਸੰਯੁਕਤ ਰਾਜ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ 'ਚ ਦੇਰੀ ਨਾਲ ਹਾਲਾਤ ਗੰਭੀਰ ਬਣੇ ਹੋਏ ਹਨ। ਇਸ ਵਕਤ ਜੋਅ ਬਾਈਡੇਨ 4 ਸੂਬਿਆਂ 'ਚ ਲੀਡ ਕਰ ਰਹੇ ਹਨ, ਜਿਸ ਨਾਲ ਉਹ ਵ੍ਹਾਈਟ ਹਾਊਸ ਪਹੁੰਚਣ ਦੇ ਨਜ਼ਦੀਕ ਹਨ।
ਬਾਈਡੇਨ ਦੇ ਸਮਰਥਕਾਂ 'ਚ ਜਿੱਥੇ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਇਸ ਵਿਚਕਾਰ ਪਿਛਲੇ ਦਿਨਾਂ ਤੋਂ ਟਰੰਪ ਦੇ ਸਮਰਥਕ ਬੰਦੂਕਾਂ ਲੈ ਕੇ ਵੋਟਿੰਗ ਕੇਂਦਰਾਂ ਦੇ ਬਾਹਰ ਵੇਖੇ ਗਏ ਹਨ।
ਸੰਯੁਕਤ ਰਾਜ ਅਮਰੀਕਾ ਦੇ ਸੂਬੇ ਐਰੀਜ਼ੋਨਾ ਦੇ ਫੋਨਿਕਸ 'ਚ ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਉਸ ਦੇ ਬਾਹਰ ਵੱਡੀ ਗਿਣਤੀ 'ਚ ਟਰੰਪ ਦੇ ਸਮਰਥਕ ਬੰਦੂਕਾਂ ਲੈ ਕੇ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ। ਵੱਖ-ਵੱਖ ਰਿਪੋਰਟਾਂ ਮੁਤਾਬਕ, ਪਿਛਲੀ ਦਿਨੀਂ ਲਗਭਗ 200 ਟਰੰਪ ਸਮਰਥਕਾਂ ਨੇ ਐਰੀਜ਼ੋਨਾ ਦੇ ਵੋਟਾਂ ਦੀ ਗਿਣਤੀ ਵਾਲੀ ਜਗ੍ਹਾ ਨੂੰ ਘੇਰ ਲਿਆ, ਇਨ੍ਹਾਂ 'ਚ ਕੁਝ ਸਮਰਥਕ AR-15s ਹਥਿਆਰਾਂ ਨਾਲ ਲੈੱਸ ਸਨ। ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਦਾਅਵਾ ਕੀਤਾ ਕਿ ਮੈਰੀਕੋਪਾ ਕਾਊਂਟੀ ਵੋਟਾਂ ਦੀ ਗਿਣਤੀ ਨਹੀਂ ਕਰ ਰਹੀ ਸੀ, ਜਦੋਂ ਕਿ ਚੋਣ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਨਾਕਾਰ ਦਿੱਤਾ।
ਇਹ ਵੀ ਪੜ੍ਹੋ- ਟਰੇਨਾਂ ਭੇਜਣ ਲਈ ਤਿਆਰ ਸੁਰੱਖਿਆ ਦੀ ਗਾਰੰਟੀ ਦੇਵੇ ਪੰਜਾਬ ਸਰਕਾਰ : ਗੋਇਲ
ਇਸ ਸੂਬੇ ਤੋਂ ਬਾਈਡੇਨ ਹੁਣ ਤੱਕ 29,000 ਵੋਟਾਂ ਨਾਲ ਮੋਹਰੇ ਚੱਲ ਰਹੇ ਹਨ, ਹਾਲਾਂਕਿ ਉਨ੍ਹਾਂ ਦਾ ਡੋਨਾਲਡ ਟਰੰਪ ਨਾਲੋਂ ਫਾਸਲਾ ਪਹਿਲਾਂ ਨਾਲੋਂ ਘੱਟ ਹੋਇਆ ਹੈ। ਇਸ ਤੋਂ ਪਹਿਲਾਂ ਬਾਈਡੇਨ 47,000 ਵੋਟਾਂ ਨਾਲ ਅੱਗੇ ਸਨ। ਮੌਜੂਦਾ ਸਮੇਂ ਬਾਈਡੇਨ 253 ਇਲੈਕਟ੍ਰੋਲ ਵੋਟਾਂ ਨਾਲ ਲੀਡ ਕਰ ਰਹੇ ਹਨ, ਜਦੋਂ ਕਿ ਟਰੰਪ 214 ਇਲੈਕਟ੍ਰੋਲ ਵੋਟਾਂ ਨਾਲ ਕਾਫ਼ੀ ਪਿੱਛੇ ਹਨ। ਵ੍ਹਾਈਟ ਹਾਊਸ ਪਹੁੰਚਣ ਲਈ 270 ਦਾ ਅੰਕੜਾ ਜ਼ਰੂਰੀ ਹੈ।
ਦੋਸਤ ਰਾਸ਼ਟਰਾਂ ਨੂੰ ਖ਼ਰਾਬ ਫ਼ੌਜੀ ਉਪਕਰਣ ਦੇ ਰਿਹੈ ਚੀਨ
NEXT STORY