ਬਾਰਨਸਲੇ— ਬ੍ਰਿਟੇਨ ਪੁਲਸ ਨੇ ਇਕ ਪੁਰਸ਼ ਦਾ ਪਿੱਛਾ ਕਰ ਉਸ 'ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ 'ਚ ਸ਼ਨੀਵਾਰ ਨੂੰ ਇਕ ਔਰਤ ਨੂੰ ਗ੍ਰਿਫਤਾਰ ਕੀਤਾ। ਉੱਤਰੀ ਇੰਗਲੈਂਡ 'ਚ ਦੱਖਣੀ ਯਾਰਕਸ਼ਾਇਰ ਪੁਲਸ ਨੇ ਇਕ ਬਿਆਨ 'ਚ ਕਿਹਾ, 'ਬਾਰਨਸਲੇ ਸ਼ਹਿਰ 'ਚ ਚਾਕੂ ਨਾਲ ਹਮਲਾ ਕਰਨ ਦੀ ਖਬਰ ਤੋਂ ਬਾਅਦ ਇਕ ਔਰਤ ਨੂੰ ਗ੍ਰਿਫਤਾਰ ਕਰ ਪੁਲਸ ਹਿਰਾਸਤ 'ਚ ਰੱਖਿਆ ਗਿਆ ਹੈ। ਸਹਾਇਕ ਮੁੱਖ ਕਾਂਸਟੇਬਲ ਟਿਮ ਫੋਬਰ ਨੇ ਕਿਹਾ, ''ਹਮਲੇ 'ਚ ਇਕ ਵਿਅਕਤੀ ਮਾਮੂਲੀ ਰੂਪ ਨਾਲ ਜ਼ਖਮੀ ਹੋਇਆ ਹੈ। ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।'' ਉਨ੍ਹਾਂ ਦੱਸਿਆ ਕਿ ਸਥਾਨਕ ਅੱਤਵਾਦ ਰੋਕੂ ਯੂਨਿਟ ਜਾਂਚ 'ਚ ਸਹਿਯੋਗ ਕਰ ਰਹੀ ਹੈ।
ਇਮਰਾਨ ਦੀ ਸਾਬਕਾ ਪਤਨੀ ਨੇ ਪਾਕਿ ਸਰਕਾਰ ਨੂੰ ਪਾਈ ਝਾੜ
NEXT STORY