ਕਾਬੁਲ (ਯੂ.ਐੱਨ.ਆਈ.)- ਅਫਗਾਨਿਸਤਾਨ ਦੇ ਦੱਖਣੀ-ਪੱਛਮੀ ਸੂਬੇ ਨਿਮਰੂਜ਼ ਵਿਖੇ ਹਵਾਈ ਫੌਜ ਦੇ ਇਕ ਹਮਲੇ ਵਿਚ ਘੱਟੋ-ਘੱਟ 15 ਆਮ ਨਾਗਰਿਕ ਮਾਰੇ ਗਏ। ਸੂਬੇ ਦੇ ਗਵਰਨਰ ਦੇ ਇਕ ਬੁਲਾਰੇ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਫਗਾਨਿਸਤਾਨ ਦੀਆਂ ਫੋਰਸਾਂ ਨੇ ਸ਼ਨੀਵਾਰ ਰਾਤ ਹਵਾਈ ਹਮਲੇ ਦੌਰਾਨ ਖਾਸ਼ ਰੋਡ ਜ਼ਿਲੇ ਮੰਜਾਰਾ ਖੇਤਰ ਵਿਚ ਬੰਬ ਸੁੱਟੇ।
ਇਹ ਵੀ ਪੜ੍ਹੋ -ਕੈਪੀਟਲ ਹਿੰਸਾ ’ਚ ਮਰਨ ਵਾਲਿਆਂ ਲਈ ਪੋਪ ਨੇ ਕੀਤੀ ਪ੍ਰਾਥਨਾ, ਸ਼ਾਂਤੀ ਕਾਇਮ ਕਰਨ ਦੀ ਕੀਤੀ ਅਪੀਲ
ਇਸ ਦੌਰਾਨ ਇਕੋ ਪਰਿਵਾਰ ਦੇ 15 ਮੈਂਬਰ ਮਾਰੇ ਗਏ। ਰੱਖਿਆ ਮੰਤਰਾਲਾ ਨੇ ਇਸ ਘਟਨਾ ਸਬੰਧੀ ਐਤਵਾਰ ਰਾਤ ਤੱਕ ਕੋਈ ਟਿੱਪਣੀ ਨਹੀਂ ਕੀਤੀ ਸੀ। ਓਧਰ ਕਾਬੁਲ ਵਿਚ ਹੋਏ ਇਕ ਬੰਬ ਧਮਾਕੇ ਵਿਚ 3 ਵਿਅਕਤੀ ਮਾਰੇ ਗਏ। ਮਰਨ ਵਾਲੇ ਸਾਰੇ ਵਿਅਕਤੀ ਇਕ ਮੋਟਰ ਗੱਡੀ ਵਿਚ ਸਵਾਰ ਸਨ। ਜਿਵੇਂ ਹੀ ਉਨ੍ਹਾਂ ਦੀ ਮੋਟਰ ਗੱਡੀ ਇਕ ਸੜਕ ਦੇ ਮੋੜ 'ਤੇ ਪੁੱਜੀ ਤਾਂ ਧਮਾਕਾ ਹੋ ਗਿਆ।
ਇਹ ਵੀ ਪੜ੍ਹੋ -ਇੰਡੋਨੇਸ਼ੀਆ ’ਚ ਹਾਦਸਾਗ੍ਰਸਤ ਜਹਾਜ਼ ਦਾ ਮਿਲਿਆ ਮਲਬਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੈਪੀਟਲ ਹਿਲਸ 'ਚ ਦਾਖਲ ਹੋਣ ਤੇ ਹਮਲਾਵਰਾਂ ਦਾ ਸਾਥ ਦੇਣ ਦੇ ਮੁਲਜ਼ਮ ਸੰਸਦ ਮੈਂਬਰ ਨੇ ਦਿੱਤਾ ਅਸਤੀਫਾ
NEXT STORY